ਬੁੱਲੀ ਬਾਈ ਐਪ ਮਾਮਲੇ 'ਚ ਰਾਹੁਲ ਗਾਂਧੀ ਨੇ ਭਾਜਪਾ 'ਤੇ ਕੀਤਾ ਸ਼ਬਦੀ ਹਮਲਾ 

ਏਜੰਸੀ

ਖ਼ਬਰਾਂ, ਰਾਸ਼ਟਰੀ

'BJP ਨੇ ਨਫ਼ਰਤ ਦੀਆਂ ਕਈ ਫ਼ੈਕਰੀਆਂ ਲਗਾਈਆਂ ਹੋਈਆਂ ਹਨ।'

Rahul Gandhi verbally attacks BJP in Bully By app case

ਨਵੀਂ ਦਿੱਲੀ : ਬੀਤੇ ਦਿਨੀ ਬੁੱਲੀ ਬਾਈ ਨਾਮ ਦੇ ਇੱਕ ਐਪ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਦੋ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਸਨ। ਜਿਨ੍ਹਾਂ ਵਿਚ ਇਕ ਲੜਕੀ ਅਤੇ ਇੱਕ ਵਿਸ਼ਾਲ ਨਾਮ ਦਾ ਲੜਕਾ ਸ਼ਾਮਲ ਹੈ।

ਦੱਸਣਯੋਗ ਹੈ ਕਿ ਦੋਹਾਂ ਦੀ ਹੀ ਉਮਰ ਬਹੁਤ ਘੱਟ ਹੈ। ਇਸ ਸਬੰਧੀ ਸਿਆਸਤਦਾਨਾਂ ਵਲੋਂ ਵੀ ਵੱਖ-ਵੱਖ ਪ੍ਰਤੀਕਿਰਿਆ ਦਿਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਹੀ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਦੀ ਕੇਂਦਰ ਸਰਕਾਰ 'ਤੇ ਨਿਸ਼ਾਨਾ  ਸਾਧਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ, ''#BulliBaiApp ਮਾਮਲੇ 'ਚ ਦੋਸ਼ੀਆਂ ਦੀ ਘੱਟ ਉਮਰ ਦੇਖ ਕੇ ਪੂਰਾ ਦੇਸ਼ ਪੁੱਛ ਰਿਹਾ ਹੈ ਕਿ ਇੰਨੀ ਨਫ਼ਰਤ ਆਉਂਦੀ ਕਿੱਥੋਂ ਹੈ? ਦਰਅਸਲ BJP ਨੇ ਨਫ਼ਰਤ ਦੀਆਂ ਕਈ ਫ਼ੈਕਰੀਆਂ ਲਗਾਈਆਂ ਹੋਈਆਂ ਹਨ।
#TekFog ਉਨ੍ਹਾਂ ਵਿਚੋਂ ਇੱਕ ਹੈ।''