ਉਤਰਾਖੰਡ ਦੇ ਜੋਸ਼ੀਮੱਠ ’ਚ 603 ਘਰਾਂ ’ਚ ਆਈਆਂ ਤਰੇੜਾਂ, 55 ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੋਸ਼ੀਮੱਠ ਵਿਚ ਜ਼ਮੀਨ ਖਿਸਕਣ ਕਾਰਨ ਘਰ ਢਹਿ ਢੇਰੀ ਹੋ ਰਹੇ

Cracks in 603 houses in Uttarakhand's Joshimath, 55 families evacuated to safe places

 

ਉਤਰਾਖੰਡ- ਜੋਸ਼ੀਮੱਠ ’ਚ 603 ਘਰਾਂ ’ਚ ਤਰੇੜਾਂ ਆ ਗਈਆਂ ਹਨ। ਇਸ ਦੇ ਨਾਲ ਹੀ 55 ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਜੋਸ਼ੀਮੱਠ ਵਿਚ ਜ਼ਮੀਨ ਖਿਸਕਣ ਕਾਰਨ ਘਰ ਢਹਿ ਢੇਰੀ ਹੋ ਰਹੇ ਹਨ। ਲੋਕ ਆਪਣੇ ਘਰ ਬਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਲੋਕਾਂ ਦਾ ਦਰਦ ਉਦੋਂ ਸਾਹਮਣੇ ਆਇਆ ਜਦੋਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੋਸ਼ੀਮੱਠ ਪਹੁੰਚੇ। ਔਰਤਾਂ ਨੇ ਰੋ-ਰੋ ਕੇ ਉਨ੍ਹਾਂ ਸਾਹਮਣੇ ਆਪਣੇ ਦਰਦ ਬਿਆਨ ਕੀਤੇ ਕਿਹਾ ਕਿ ਸਾਡੀਆਂ ਅੱਖਾਂ ਸਾਹਮਣੇ ਸਾਡੀ ਦੁਨੀਆ ਬਰਬਾਦ ਹੋ ਰਹੀ ਹੈ, ਇਸ ਨੂੰ ਬਚਾਓ। 

ਸੀਐਮ ਧਾਮੀ ਨੇ ਪੀੜਤਾਂ ਨੂੰ ਕਿਹਾ- ਉੱਤਰਾਖੰਡ ਸਰਕਾਰ ਹਰ ਮੁਸ਼ਕਿਲ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਧਾਮੀ ਨੇ ਜੋਸ਼ੀਮੱਠ ਵਿੱਚ ਖਤਰੇ ਵਾਲੇ ਖੇਤਰਾਂ ਵਿੱਚ ਬਣੇ ਮਕਾਨਾਂ ਨੂੰ ਤੁਰੰਤ ਖਾਲੀ ਕਰਨ ਲਈ ਕਿਹਾ। ਇੱਥੇ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ- ਜੋਸ਼ੀਮਠ ਦੇ 9 ਵਾਰਡਾਂ ਦੀਆਂ 603 ਇਮਾਰਤਾਂ ਵਿੱਚ ਹੁਣ ਤੱਕ ਤਰੇੜਾਂ ਆ ਚੁੱਕੀਆਂ ਹਨ। 55 ਪਰਿਵਾਰਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।