ਕਰਨਾਟਕ 'ਚ ਅਦਾਕਾਰ ਦੀ ਫੋਟੋ ਵਾਲਾ ਬੈਨਰ ਲਗਾਉਣ ਦੌਰਾਨ ਬਿਜਲੀ ਦਾ ਝਟਕਾ ਲੱਗਣ ਕਾਰਨ ਤਿੰਨ ਦੀ ਮੌਤ
ਇਸ ਘਟਨਾ 'ਚ ਤਿੰਨ ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
3 Electrocuted While Putting Up Banner For Actor's Birthday In Karnataka
 		 		ਗਦਗ (ਕਰਨਾਟਕ) - ਕਰਨਾਟਕ ਦੇ ਗਦਗ ਜ਼ਿਲੇ ਦੇ ਇਕ ਪਿੰਡ ਵਿਚ ਸੋਮਵਾਰ ਨੂੰ ਕੰਨੜ ਫ਼ਿਲਮ ਅਭਿਨੇਤਾ ਯਸ਼ ਦੇ ਜਨਮ ਦਿਨ ਦੀ ਯਾਦ ਵਿਚ ਉਨ੍ਹਾਂ ਦੀ ਫੋਟੋ ਵਾਲਾ ਬੈਨਰ ਲਗਾਉਣ ਦੌਰਾਨ ਕਰੰਟ ਲੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਬਿਜਲੀ ਦੇ ਖੰਭੇ 'ਤੇ ਬੈਨਰ ਬੰਨ੍ਹਦੇ ਸਮੇਂ ਨਵੀਨ ਗਾਜ਼ੀ (19), ਹਨੂਮੰਤਾ (21) ਅਤੇ ਮੁਰਲੀ ਨਦਵਿਨਮਣੀ (20) ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਯਸ਼ ਦਾ ਪ੍ਰਸ਼ੰਸਕ ਸੀ ਅਤੇ ਜ਼ਿਲੇ ਦੇ ਲਕਸ਼ਮੇਸ਼ਵਰ ਤਾਲੁਕ ਦੇ ਆਪਣੇ ਪਿੰਡ ਸੋਰੰਗੀ 'ਚ ਅਭਿਨੇਤਾ ਦਾ ਜਨਮਦਿਨ ਮਨਾ ਰਿਹਾ ਸੀ। ਅਦਾਕਾਰ ਦਾ ਅਸਲੀ ਨਾਂ ਨਵੀਨ ਕੁਮਾਰ ਗੌੜਾ ਹੈ। ਇਸ ਘਟਨਾ 'ਚ ਤਿੰਨ ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।