1984 ਸਿੱਖ ਨਸਲਕੁਸ਼ੀ ਮਾਮਲਾ: ਕਾਂਗਰਸੀ ਲੀਡਰ ਸੱਜਣ ਕੁਮਾਰ 'ਤੇ ਟਲੀ ਸੁਣਵਾਈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਊਜ਼ ਐਵਨਿਊ ਕੋਰਟ 'ਚ ਹੁਣ 21 ਜਨਵਰੀ ਨੂੰ ਹੋਵੇਗੀ ਸੁਣਵਾਈ 

1984 Sikh Genocide Case: Congress leader Sajjan Kumar's trial

 

1984 Sikh Genocide Case:1984 ਸਿੱਖ ਨਸਲਕੁਸ਼ੀ ਨਾਲ ਜੁੜੇ ਸਰਸਵਤੀ ਵਿਹਾਰ ਵਿਚ ਸਿੱਖਾਂ ਦੇ ਕਤਲ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਉਤੇ ਰਾਊਜ਼ ਐਵਨਿਊ ਅਦਾਲਤ ’ਚ ਚਲ ਰਹੇ ਇੱਕ ਕੇਸ ਵਿਚ ਸੁਣਵਾਈ ਅੱਗੇ ਪਾ ਦਿਤੀ ਗਈ ਹੈ।

ਹੁਣ ਇਹ ਸੁਣਵਾਈ 21 ਜਨਵਰੀ ਨੂੰ ਹੋਵੇਗੀ। 

ਜ਼ਿਕਰਯੋਗ ਹੈ ਕਿ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਵਿਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਜੁੜੇ ਮਾਮਲੇ ਵਿਚ 16 ਦਸੰਬਰ 2021 ਨੂੰ ਅਦਾਲਤ ਨੇ ਆਰੋਪੀ ਸੱਜਣ ਕੁਮਾਰ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ  147, 148, 149, 395, 397, 302, 307, 436 ਅਤੇ 440 ਦੀਆਂ ਧਾਰਾਵਾਂ ਤਹਿਤ ਆਰੋਪ ਲਗਾਏ ਗਏ ਸਨ। 

SIT ਨੇ ਆਰੋਪ ਲਗਾਇਆ ਸੀ ਕਿ ਸੱਜਣ ਕੁਮਾਰ ਉਕਤ ਭੀੜ ਦੀ ਅਗਵਾਈ ਕਰ ਰਿਹਾ ਸੀ ਅਤੇ ਉਸ ਦੇ ਉਕਸਾਉਣ ਉਤੇ ਹੀ ਭੀੜ ਨੇ ਉਕਤ ਦੋਵਾਂ ਵਿਅਕਤੀਆਂ ਨੂੰ ਜ਼ਿੰਦਾ ਸਾੜ ਦਿੱਤਾ ਸੀ ਅਤੇ ਉਨ੍ਹਾਂ ਦੇ ਘਰੇਲੂ ਸਮਾਨ ਅਤੇ ਹੋਰ ਜਾਇਦਾਦ ਨੂੰ ਨਸ਼ਟ ਕਰ ਦਿਤਾ ਸੀ। ਪੀੜਤਾਂ ਦੇ ਘਰ ਵੀ ਸਾੜ ਕੇ ਸੁਆਹ ਕਰ ਦਿਤੇ ਸਨ ਅਤੇ ਉਨ੍ਹਾਂ ਘਰ ਵਿਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਗੰਭੀਰ ਸੱਟਾਂ ਮਾਰੀਆਂ ਸਨ। 

1 ਨਵੰਬਰ 2023 ਨੂੰ ਅਦਾਲਤ ਨੇ ਇਸ ਮਾਮਲੇ 'ਚ ਸੱਜਣ ਕੁਮਾਰ ਦਾ ਬਿਆਨ ਦਰਜ ਕੀਤਾ ਸੀ, ਜਿਸ 'ਚ ਸੱਜਣ ਕੁਮਾਰ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਿਕਾਰ ਦਿਤਾ ਸੀ