Tirupati temple stampede news : ਆਂਧਰ ਪ੍ਰਦੇਸ਼ ਦੇ ਤਿਰੂਪਤੀ ਮੰਦਰ ’ਚ ਮਚੀ ਭਾਜੜ, ਤਿੰਨ ਔਰਤਾਂ ਸਮੇਤ ਚਾਰ ਦੀ ਮੌਤ, ਕਈ ਹੋਏ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

Tirupati temple stampede news : ਵਿਸ਼ਨੂੰ ਨਿਵਾਸਮ ’ਚ ਵੈਕੁੰਟ ਦੁਆਰ ਦਰਸ਼ਨ ਲਈ ਟੋਕਨ ਵੰਡਣ ਦੌਰਾਨ ਮਚੀ ਭਾਜੜ

A stampede broke out in the Tirupati temple of Andhra Pradesh

Tirupati temple stampede news : ਤਿਰੂਪਤੀ : ਤਿਰੂਪਤੀ ਦੇ ਵਿਸ਼ਨੂੰ ਨਿਵਾਸਮ ’ਚ ਬੁਧਵਾਰ ਨੂੰ ਵੈਕੁੰਟ ਦੁਆਰ ਦਰਸ਼ਨ ਲਈ ਟੋਕਨ ਵੰਡਣ ਦੌਰਾਨ ਭਾਜੜ ਮਚਣ ਨਾਲ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਰਧਾਲੂਆਂ ਦੀ ਵੱਡੀ ਭੀੜ ਟੋਕਨ ਲੈਣ ਲਈ ਪਹੁੰਚੀ, ਜਿਸ ਕਾਰਨ ਭਾਜੜ ਮਚ ਗਈ। ਮ੍ਰਿਤਕਾਂ ’ਚੋਂ ਇਕ ਤਾਮਿਲਨਾਡੂ ਦੇ ਸਲੇਮ ਦਾ ਰਹਿਣ ਵਾਲਾ ਸੀ। ਭਾਜੜ ਦੌਰਾਨ ਜ਼ਖਮੀ ਹੋਏ ਕਈ ਹੋਰ ਲੋਕਾਂ ਦਾ ਰੁਈਆ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। 

ਇਸ ਦੌਰਾਨ, ਪੁਲਿਸ ਵਲੋਂ ਕੁੱਝ ਮਹਿਲਾ ਸ਼ਰਧਾਲੂਆਂ ਅਤੇ ਜ਼ਖਮੀ ਵਿਅਕਤੀਆਂ ਨੂੰ ਐਂਬੂਲੈਂਸਾਂ ’ਚ ਲਿਜਾ ਕੇ ਸੀ.ਪੀ.ਆਰ. ਦੇਣ ਦੇ ਵੀਡੀਉ ਵਾਇਰਲ ਹੋਏ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਧਿਕਾਰੀਆਂ ਨਾਲ ਫੋਨ ’ਤੇ ਇਸ ਘਟਨਾ ’ਚ ਜ਼ਖਮੀਆਂ ਦੇ ਇਲਾਜ ਬਾਰੇ ਗੱਲ ਕੀਤੀ। ਨਾਇਡੂ ਨੇ ਉੱਚ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ’ਤੇ ਜਾਣ ਅਤੇ ਰਾਹਤ ਉਪਾਅ ਕਰਨ ਦੇ ਹੁਕਮ ਦਿਤੇ ਹਨ ਤਾਂ ਜੋ ਜ਼ਖਮੀਆਂ ਨੂੰ ਬਿਹਤਰ ਇਲਾਜ ਮਿਲ ਸਕੇ। 

ਬੈਕੁੰਠ ਦੁਆਰ ਦਰਸ਼ਨ ਦਸ ਦਿਨਾਂ ਲਈ ਖੋਲ੍ਹੇ ਗਏ ਹਨ, ਜਿਸ ਕਾਰਨ ਟੋਕਨ ਲੈਣ ਲਈ ਹਜ਼ਾਰਾਂ ਦੀ ਗਿਣਤੀ ’ਚ ਲੋਕ ਪੁੱਜ ਰਹੇ ਹਨ। ਭਾਜੜ ਮਚਣ ਨਾਲ ਉਥੇ ਹਫੜਾ-ਦਫੜੀ ਮੱਚ ਗਈ।