ਜੇਕਰ ਤੁਸੀਂ ਇਕ ਦੂਜੇ ਦੇ ਦਿਲ ਦੀ ਗੱਲ ਪਹਿਚਾਣੋਗੇ ਤਾਂ ਮੇਰੇ ਲਈ ਸੌਖ ਹੋਏਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ 'ਚ ਵੱਖ ਵੱਖ ਮੁਦਿਆਂ 'ਤੇ ਮੈਂਬਰਾਂ ਦੇ ਰੌਲੇ ਰੱਪੇ ਵਿਚ ਸਪੀਕਰ ਸੁਮਿਤਰਾ ਮਹਾਜਨ ਨੇ ਬੁਧਵਾਰ ਨੂੰ ਸਦਨ ਵਿਚ ਪ੍ਰਸ਼ਨਕਾਲ ਦੌਰਾਨ.....

Sumitra Mahajan

ਨਵੀਂ ਦਿੱਲੀ : ਲੋਕ ਸਭਾ 'ਚ ਵੱਖ ਵੱਖ ਮੁਦਿਆਂ 'ਤੇ ਮੈਂਬਰਾਂ ਦੇ ਰੌਲੇ ਰੱਪੇ ਵਿਚ ਸਪੀਕਰ ਸੁਮਿਤਰਾ ਮਹਾਜਨ ਨੇ ਬੁਧਵਾਰ ਨੂੰ ਸਦਨ ਵਿਚ ਪ੍ਰਸ਼ਨਕਾਲ ਦੌਰਾਨ ਕਿਹਾ ਕਿ ਜੇਕਰ ਮੈਂਬਰ ਇਕ ਦੂਜੇ ਦੇ ਦਿਲ ਦੀ ਗੱਲ ਪਹਿਚਾਣਨ ਤਾਂ ਉਨ੍ਹਾਂ ਲਈ ਆਸਾਨੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਸ਼ਨਕਾਲ ਦੌਰਾਨ ਆਕਾਸ਼ਵਾਣੀ ਅਤੇ ਦੂਰਦਰਸ਼ਨ ਸਬੰਧੀ ਪੂਰਕ ਪ੍ਰਸ਼ਨ ਪੁਛਦਿਆਂ ਸੀ.ਪੀ.ਐਮ. ਦੇ ਏ. ਸੰਪਤ ਨੇ ਕਿਹਾ ਕਿ ਉਹ ਪਹਿਲਾਂ ਆਕਾਸ਼ਵਾਣੀ 'ਚ ਕੰਮ ਕਰ ਚੁੱਕੇ ਹਨ ਇਸ ਲਈ ਦਿਲ ਤੋਂ ਇਹ ਸਵਾਲ ਪੁਸ਼ ਰਹੇ ਹਨ।

ਉਨਾਂ ਦੇ ਪ੍ਰਸ਼ਨ ਦਾ ਜਵਾਬ ਦਿੰਦਿਆਂ ਸੂਚਨਾ ਅਤੇ ਪ੍ਰਸਾਰਨ ਮੰਤਰੀ ਰਾਜੈਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਮਾਨਯੋਗ ਮੈਂਬਰ ਨੇ ਦਿਲ ਤੋਂ ਸਵਾਲ ਪੁਛਿਆ ਹੈ ਤਾਂ ਮੈਂ ਇਸ ਦਾ ਜਵਾਬ ਦਿਲ ਤੋਂ ਹੀ ਦੇਵਾਂਗਾ। ਇਸ 'ਤੇ ਸੁਮਿਤਰਾ ਮਹਾਜਨ ਨੇ ਕਿਹਾ ਕਿ ਜੇਕਰ ਤੁਸੀਂ ਲੋਕ ਇਸੀ ਤਰ੍ਹਾਂ ਇਕ ਦੂਜੇ ਦੇ ਦਿਲ ਨੂੰ ਪਹਿਚਾਣੋ ਤਾਂ ਮੇਰੇ ਲਈ ਬਹੁਤ ਆਸਾਨੀ ਹੋ ਜਾਏਗੀ।

ਇਸ ਦੌਰਾਨ, ਪੂਰਕ ਪ੍ਰਸ਼ਨਾਂ ਦੇ ਉੱਤਰ ਵਿਚ ਰਾਠੌੜ ਨੇ ਕਿਹਾ ਕਿ ਦੇਸ਼ ਦੀ 99 ਫ਼ੀ ਸਦੀ ਤੋਂ ਜ਼ਿਆਦਾ ਆਬਾਦੀ ਤਕ ਆਕਾਸ਼ਵਾਣੀ ਦੀ ਪਹੁੰਚ ਹੈ ਅਤੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਪ੍ਰੋਗਰਾਮਾਂ ਦੀ ਗੁਣਵੱਤਾ ਵਿਚ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕ੍ਰਿਕੇਟ ਅਤੇ ਦੂਜੀਆਂ ਖ਼ੇਡਾਂ ਦੀ ਕਮੈਂਟਰੀ ਦਾ ਪ੍ਰਸਾਰਣ ਦੂਰਦਰਸ਼ਨ ਅਤੇ ਆਕਾਸ਼ਵਾਣੀ 'ਤੇ ਕਰਨ ਲਈ ਨਿਜੀ ਖੇਤਰ ਦੇ ਲੋਕਾਂ ਨਾਲ ਗੱਲ ਕਰ ਰਹੀ ਹੈ।  (ਪੀਟੀਆਈ)