ਪੂਤਨਾ, ਕਿੰਮ ਜੋਂਗ ਹੋ ਸਕਦੀ ਹੈ ਮਮਤਾ ਬੈਨਰਜੀ ਪਰ ਝਾਂਸੀ ਦੀ ਰਾਣੀ ਨਹੀਂ : ਗਿਰਿਰਾਜ ਸਿੰਘ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੰਘ ਨੇ ਕਿਹਾ ਕਿ ਝਾਂਸੀ ਦੀ ਰਾਣੀ ਦੇ 'ਤੇ ਇਹ ਗਾਲ ਕੱਢਣ ਦੇ ਬਰਾਬਰ ਹੈ।
ਪਟਨਾ : ਤ੍ਰਿਣਮੂਲ ਕਾਂਗਰਸ ਨੇ ਪੱਛਮ ਬੰਗਾਲ ਦੀ ਮਮਤਾ ਬੈਨਰਜੀ ਨੂੰ ਮੌਜੂਦਾ ਸਮੇਂ ਦੀ ਝਾਂਸੀ ਦੀ ਰਾਣੀ ਦੱਸਿਆ ਸੀ ਅਤੇ ਭਾਜਪਾ ਨੂੰ ਚਿਤਾਵਨੀ ਦਿਤੀ ਸੀ ਕਿ ਮਮਤਾ ਉਹਨਾਂ 'ਤੇ ਹੋ ਰਹੇ ਹਮਲਿਆਂ ਨਾਲ ਝੁਕਣ ਵਾਲੀ ਨਹੀਂ ਹੈ ਕਿਉਂਕਿ ਉਹਨਾਂ ਦੀ ਪਾਰਟੀ ਦੇ ਲੋਕ ਉਹਨਾਂ ਦੇ ਨਾਲ ਖੜੇ ਹਨ। ਇਸ ਬਿਆਨ 'ਤੇ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਉਹਨਾਂ ਕਿਹਾ ਕਿ ਮਮਤਾ ਪੂਤਨਾ ਤਾਂ ਹੋ ਸਦਕੀ ਹੈ ਪਰ ਝਾਂਸੀ ਦੀ ਰਾਣੀ ਨਹੀਂ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੰਘ ਨੇ ਕਿਹਾ ਕਿ ਝਾਂਸੀ ਦੀ ਰਾਣੀ ਦੇ 'ਤੇ ਇਹ ਗਾਲ ਕੱਢਣ ਦੇ ਬਰਾਬਰ ਹੈ। ਉਹ ਪੂਤਨਾ ਹੋ ਸਦਕੀ ਹੈ, ਝਾਂਸੀ ਦੀ ਰਾਣੀ ਨਹੀਂ ਹੋ ਸਕਦੀ ਹੈ। ਜਿਹਨਾਂ ਨੇ ਬੰਗਾਲ ਨੂੰ ਤਬਾਹ ਕਰ ਕੇ ਰੱਖ ਦਿਤਾ ਹੈ। ਉਹ ਕਿਮ ਜੋਂਗ ਬਣ ਸਕਦੀ ਹੈ। ਅਪਣੇ ਵਿਰੁਧ ਬੋਲਣ ਵਾਲੇ ਲੋਕਾਂ ਦਾ ਕਤਲ ਕਰ ਸਕਦੀ ਹੈ।
ਉਹ ਪਦਮਾਵਤੀ ਅਤੇ ਝਾਂਸੀ ਦੀ ਰਾਣੀ ਨਹੀਂ ਬਣ ਸਕਦੀ। ਜੋ ਰੋਹਿੰਗੀਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਸਮਰਥਨ ਦੇਵੇ ਅਤੇ ਭਾਰਤ ਨੂੰ ਤੋੜਨ ਦੀ ਗੱਲ ਕਰੇ, ਹਿੰਦੂਆਂ ਨੂੰ ਕੱਢਣ ਦੀ ਗੱਲ ਕਰੇ ਉਹ ਝਾਂਸੀ ਦੀ ਰਾਣੀ ਨਹੀਂ ਹੋ ਸਕਦੀ। ਗਿਰਿਰਾਜ ਨੇ ਕਿਹਾ ਕਿ ਝਾਂਸੀ ਦੀ ਰਾਣੀ ਨੇ ਹਿੰਦੂਸਤਾਨ ਨੂੰ ਬਚਾਉਣ ਲਈ ਲੜਾਈ ਲੜੀ ਸੀ ਜਦਕਿ ਮਮਤਾ ਹਿੰਦੂਸਾਨ ਨੂੰ ਤੋੜਨ ਦੀ ਲੜਾਈ ਲੜਦੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗਿਰਿਰਾਜ ਨੇ ਕਿਹਾ ਸੀ ਕਿ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੁਪਰ ਨੌਂਟਕੀ ਮਾਸਟਰ ਹਨ। ਕੇਂਦਰੀ, ਸੂਖਮ, ਛੋਟੇ ਅਤੇ ਮੱਧ ਉਦਯੋਗ ਰਾਜ ਮੰਤਰੀ ਨੇ ਕਿਹਾ ਸੀ ਕਿ ਮਮਤਾ ਬੈਨਰਜੀ ਸੱਭ ਜਾਣਦੀ ਹੈ। ਮਮਤਾ ਬੈਨਰਜੀ ਨੇ ਵਿਪੱਖੀ ਸਮੂਹਾਂ ਨੂੰ ਝਟਕਾ ਦੇਣ ਲਈ ਇਹ ਨਾਟਕ ਕੀਤਾ।