ਪ੍ਰਧਾਨ ਮੰਤਰੀ 'ਡਰਪੋਕ' ਹਨ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਦਿਆਂ ਦਾਅਵਾ ਕੀਤਾ.........

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਦਿਆਂ ਦਾਅਵਾ ਕੀਤਾ ਕਿ ਮੋਦੀ 'ਡਰਪੋਕ' ਹਨ ਅਤੇ ਉਹ ਡੋਕਲਾਮ ਮਾਮਲੇ ਸਮੇਂ ਚੀਨ ਨਾਲ ਹੱਥ ਜੋੜ ਕੇ ਖੜੇ ਹੋ ਗਏ ਸਨ। ਉਨ੍ਹਾਂ ਮੋਦੀ ਦੇ ਚਿਹਰੇ 'ਤੇ 'ਘਬਰਾਹਟ ਅਤੇ ਡਰ' ਹੋਣ ਦਾ ਵੀ ਦਾਅਵਾ ਕੀਤਾ ਅਤੇ ਪ੍ਰਧਾਨ ਮੰਤਰੀ ਨੂੰ ਰਾਫ਼ੇਲ ਅਤੇ ਰਾਸ਼ਟਰੀ ਸੁਰੱਖਿਆ ਦੇ ਮਾਮਲੇ 'ਤੇ ਅਪਣੇ ਨਾਲ ਸਿੱਧੀ ਬਹਿਸ ਦੀ ਚੁਨੌਤੀ ਦਿਤੀ। ਕਾਂਗਰਸ ਦੇ ਘੱਟਗਿਣਤੀ ਵਿਭਾਗ ਦੇ ਰਾਸ਼ਟਰੀ ਇਜਲਾਸ 'ਚ ਉਨ੍ਹਾਂ ਕਿਹਾ, ''ਤੁਸੀਂ ਲੋਕਾਂ ਨੇ ਮੋਦੀ ਜੀ ਦਾ ਚਿਹਰਾ ਵੇਖਿਆ ਹੈ?

ਧਿਆਨ ਨਾਲ ਵੇਖੋਗੇ ਤਾਂ ਤੁਸੀਂ ਨਰਿੰਦਰ ਮੋਦੀ ਦੇ ਚਿਹਰੇ 'ਤੇ ਘਬਰਾਹਟ ਵੇਖੋਗੇ, ਡਰ ਵੇਖੋਗੇ।'' ਉਨ੍ਹਾਂ ਕਿਹਾ ਕਿ ਮੋਦੀ ਜੀ ਨੂੰ ਪਤਾ ਲੱਗ ਗਿਆ ਹੈ ਕਿ ਹਿੰਦੁਸਤਾਨ ਨੂੰ ਵੰਡਣ ਨਾਲ, ਨਫ਼ਰਤ ਫੈਲਾਉਣ ਨਾਲ ਹਿੰਦੁਸਤਾਨ ਨੂੰ ਨਹੀਂ ਚਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਦੇਸ਼ ਨੂੰ ਜੋੜਨ ਦਾ ਕੰਮ ਕਰਦਾ ਹੈ ਅਤੇ ਜੇ ਉਹ ਅਜਿਹਾ ਨਹੀਂ ਕਰੇਗਾ ਤਾਂ ਉਸ ਨੂੰ ਹਟਾ ਦਿਤਾ ਜਾਵੇਗਾ।

ਉਨ੍ਹਾਂ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) 'ਤੇ ਵੀ ਵਾਰ ਕਰਦਿਆਂ ਕਿਹਾ, ''ਆਰ.ਐਸ.ਐਸ. ਚਾਹੁੰਦਾ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਪਰ੍ਹਾਂ ਸੁੱਟ ਦਿਤਾ ਜਾਵੇ ਅਤੇ ਦੇਸ਼ ਨੂੰ ਨਾਗਪੁਰ ਤੋਂ ਚਲਾਇਆ ਜਾਵੇ। ਹਰ ਸੰਸਥਾ 'ਚ ਆਰ.ਐਸ.ਐਸ. ਦੇ ਲੋਕਾਂ ਨੂੰ ਪਾਇਆ ਜਾਵੇ। ਉਹ ਚਾਹੁੰਦੇ ਹਨ ਕਿ ਮੋਹਨ ਭਾਗਵਤ ਪੂਰ ਦੇਸ਼ ਨੂੰ ਰੀਮੋਰਟ ਕੰਟਰੋਲ ਨਾਲ ਚਲਾਉਣ।'' ਉਨ੍ਹਾਂ ਕਿਹਾ ਕਿ ਉਹ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੀਆਂ ਕਈ ਅਦਾਰਿਆਂ 'ਚ ਬਿਠਾਏ ਗਏ ਆਰ.ਐਸ.ਐਸ. ਦੇ ਲੋਕਾਂ ਨੂੰ ਹਟਾਉਣਗੇ। (ਪੀਟੀਆਈ)