ਦੇਸ਼ ਨੂੰ ਹਰ ਸਿੱਖ ‘ਤੇ ਮਾਣ ਹੈ: PM ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਂ ਸਿੱਖ ਗੁਰੂਆਂ ਦੇ ਫਲਸਫ਼ੇ 'ਤੇ ਚੱਲਦਾ ਹਾਂ- ਪ੍ਰਧਾਨ ਮੰਤਰੀ

PM MODI

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਲੋਕ ਅਜਿਹੇ ਹਨ ਜੋ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ, ਅਜਿਹੀ ਸਥਿਤੀ ਵਿੱਚ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਪੰਜਾਬ ਦਾ ਬਟਵਾਰਾ ਹੋਇਆ,1984 ਦੇ ਦੰਗੇ ਹੋਏ, ਕਸ਼ਮੀਰ ਅਤੇ ਉੱਤਰ ਪੂਰਬ ਵਿੱਚ ਵੀ ਅਜਿਹਾ ਹੀ ਹੋਇਆ ਸੀ, ਇਸਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।  ਉਹਨਾਂ ਕਿਹਾ ਕਿ 1984 ਦੇ ਕਤਲੇਆਮ ਵੇਲੇ ਸਭ ਤੋਂ ਵੱਧ ਹੰਝੂ ਪੰਜਾਬ ਦੇ ਵਹਾਏ।

ਪੀਐਮ ਮੋਦੀ ਨੇ ਕਿਹਾ ਕਿ ਕੁਝ ਲੋਕ ਸਿੱਖ ਭਰਾਵਾਂ ਦੇ ਮਨਾਂ ਵਿੱਚ ਗਲਤ ਚੀਜ਼ਾਂ ਭਰਨ ਵਿੱਚ ਰੁੱਝੇ ਹੋਏ ਹਨ, ਇਸ ਦੇਸ਼ ਨੂੰ ਹਰ ਸਿੱਖ ‘ਤੇ ਮਾਣ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਂ ਪੰਜਾਬ ਦੀ ਰੋਟੀ ਖਾਧੀ ਹੈ।

ਅਸੀਂ ਸਿੱਖ ਗੁਰੂਆਂ ਦੀ ਪਰੰਪਰਾ ਦਾ ਪਾਲਣ ਕਰਦੇ ਹਾਂ। ਜਿਹੜੀ ਭਾਸ਼ਾ ਉਨ੍ਹਾਂ ਲਈ ਬੋਲੀ ਜਾਂਦੀ ਹੈ ਉਸ ਨਾਲ ਦੇਸ਼ ਨੂੰ ਕੋਈ ਲਾਭ ਨਹੀਂ ਹੋਵੇਗਾ। ਪੀਐਮ ਮੋਦੀ ਨੇ ਕਿਹਾ ਕਿ ਇਸ ਦੇਸ਼ ਲਈ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ।

ਦੇਸ਼ ਨੂੰ ਉਹਨਾਂ ਦੀਆਂ ਕੁਰਬਾਨੀਆਂ ਤੇ ਮਾਣ ਹੈ। ਸਿੱਖਾਂ ਦਾ ਜਿੰਨਾ ਵੀ ਸਤਿਕਾਰ ਕਰੀਏ ਓਨਾ ਹੀ ਘੱਟ ਹੈ। ਪੀਐਮ ਮੋਦੀ ਨੇ ਕਿਹਾ  ਮੈਂ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਪੰਜਾਬ ਵਿੱਚ ਬਿਤਾਏ।