ਉਤਰਾਖੰਡ: ਸੁਰੰਗ ਵਿੱਚੋਂ ਬਾਹਰ ਕੱਢੇ ਗਏ ਮਜ਼ਦੂਰ ਨੇ ਸੁਣਾਈ ਆਪਬੀਤੀ, ਸੁਣ ਰੂਹ ਜਾਵੇਗੀ ਕੰਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੱਸਿਆ ਸੁਰਗ ਵਿੱਚ ਗਰਦਨ ਤੱਕ ਭਰ ਗਿਆ ਸੀ ਮਲਬਾ

worker

ਚਮੋਲੀ: ਉਤਰਾਖੰਡ ਦੇ ਚਮੋਲੀ ਜ਼ਿਲੇ ਦੇ ਜੋਸ਼ੀਮਠ ਨੇੜੇ ਗਲੇਸ਼ੀਅਰ ਦੇ ਇਕ ਹਿੱਸੇ ਦੇ ਟੁੱਟਣ ਕਾਰਨ ਆਏ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਲਗਭਗ 125 ਮਜ਼ਦੂਰ ਲਾਪਤਾ ਹਨ, ਜਦੋਂਕਿ 15 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਸੁਰੰਗ ਤੋਂ ਬਾਹਰ ਆਏ ਮਜ਼ਦੂਰਾਂ ਨੇ ਸੁਣਾਈ ਆਪਬੀਤੀ
ਚਮੋਲੀ ਵਿੱਚ ਗਲੇਸ਼ੀਅਰ ਫਟਣ ਬਾਅਦ ਨਦੀਆਂ ਵਿੱਚ ਆਏ ਹੜ੍ਹਾਂ ਤੋਂ ਬਾਅਦ ਆਈਟੀਬੀਪੀ ਨੂੰ ਰਾਹਤ ਅਤੇ ਬਚਾਅ ਕਾਰਜ ਵਿੱਚ ਤਾਇਨਾਤ ਕੀਤਾ ਗਿਆ ਹੈ। ਆਈਟੀਬੀਪੀ ਦੇ ਜਵਾਨ ਤੰਗ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਰੁੱਝੇ ਹੋਏ ਹਨ।

 

 

ਸੁਰੰਗ ਦੇ ਬਾਹਰ ਜਾਣ ਤੋਂ ਬਾਅਦ, ਇੱਕ ਮਜ਼ਦੂਰ ਨੇ ਦੱਸਿਆ ਕਿ ਸੁਰਗ ਵਿੱਚ ਮਲਬਾ ਗਰਦਨ ਤੱਕ ਭਰ ਗਿਆ ਸੀ। ਬਚਾਏ ਗਏ ਵਿਅਕਤੀ ਨੇ ਕਿਹਾ, "ਸੁਰੰਗ ਦੇ ਅੰਦਰ ਦਾ ਮਲਬਾ ਸਾਡੀ ਗਰਦਨ  ਤੱਕ ਭਰ ਗਿਆ ਸੀ, ਮੈਂ ਖ਼ੁਦ ਸਰੀਆ ਫੜ ਕੇ ਬਾਹਰ ਆਇਆ ਹਾਂ।" ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸੁਰੰਗ ਵਿਚ ਕੋਈ ਘਬਰਾਹਟ ਤਾਂ ਨਹੀਂ ਹੋਈ, ਤਾਂ ਉਹਨਾਂ ਨੇ  ਨਹੀਂ ਵਿਚ ਜਵਾਬ ਦਿੱਤਾ।