ਉਤਰਾਖੰਡ ਵਿਚ ਬਚਾਅ ਕਾਰਜਾਂ ਲਈ ਅਪਣੀ ਮੈਚ ਫ਼ੀਸ ਦਾਨ ਕਰਨਗੇ ਪੰਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਉਤਰਾਖੰਡ ਵਿਚ ਲੋਕਾਂ ਦੀ ਜਾਨ ਜਾਣ ਨਾਲ ਬੇਹਦ ਦੁਖੀ ਹਾਂ

Rishabh Pant

ਚੇਨੰਈ : ਭਾਰਤ ਦੇ ਹਮਲਾਵਰ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਐਤਵਾਰ ਨੂੰ ਗਲੇਸ਼ੀਅਰ ਦਾ ਇਕ ਹਿੱਸਾ ਟੁੱਟਣ ਦੀ ਘਟਨਾ ਤੋਂ ਬਾਅਦ ਬਚਾਅ ਕਾਰਜਾਂ ਲਈ ਉਹ ਅਪਦੀ ਮੈਚ ਫ਼ੀਸ ਦਾਨ ਕਰਨਗੇ ਅਤੇ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕਰਨਗੇ। 

ਬਚਾਅ ਟੀਮ ਨੂੰ ਹੁਣ ਤਕ 153 ਲੋਕਾਂ ਵਿਚੋਂ 10 ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਆਫ਼ਤ ਨਾਲ ਰਿਸ਼ੀ ਗੰਗਾ ਪਾਵਰ ਪ੍ਰੋਜੈਕਟ ਅਤੇ ਐਨ.ਟੀ.ਪੀ.ਸੀ. ਪ੍ਰੋਜੈਕਟ ਨੂੰ ਵੱਡਾ ਨੁਕਸਾਨ ਹੋਇਆ ਹੈ। 

ਪੰਤ ਨੇ ਐਤਵਾਰ ਦੇਰ ਸ਼ਾਮ ਇਸ ਨੂੰ ਲੈ ਕੇ ਇਕ ਟਵੀਟ ਕਰਦੇ ਹੋਏ ਲਿਖਿਆ, ‘‘ਉਤਰਾਖੰਡ ਵਿਚ ਲੋਕਾਂ ਦੀ ਜਾਨ ਜਾਣ ਨਾਲ ਬੇਹਦ ਦੁਖੀ ਹਾਂ। 

ਮੈਂ ਅਪਣੀ ਮੈਚ ਫ਼ੀਸ ਨੂੰ ਬਚਾਅ ਕੰਮ ਵਿਚ ਦੇਣ ਦਾ ਐਲਾਨ ਕਰਦਾ ਹਾਂ ਅਤੇ ਲੋਕਾਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਉਹ ਵੀ ਦੁੱਖ ਦੀ ਇਸ ਘੜੀ ਵਿਚ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣ।’’