Delhi Election News: ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਨੇ ਹਾਸਲ ਕੀਤੀ ਸ਼ਾਨਦਾਰ ਜਿੱਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨਜਿੰਦਰ ਸਿਰਸਾ ਨੇ 18 ਹਜ਼ਾਰ 190 ਵੋਟਾਂ ਤੋਂ ਜਿੱਤ ਦਰਜ ਕੀਤੀ ਹੈ।

BJP's Manjinder Singh Sirsa wins resounding victory from Rajouri Garden seat

 

Delhi Election News: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਰਾਜੌਰੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ‘ਤੇ ਗਿਣਤੀ ਪੂਰੀ ਹੋ ਗਈ ਹੈ, ਜੋ ਕਿ ਦਿੱਲੀ ਦੀਆਂ ਹੌਟ ਸੀਟਾਂ ‘ਚੋਂ ਇੱਕ ਹੈ, ਅਤੇ ਨਤੀਜੇ ਹੁਣ ਸਪੱਸ਼ਟ ਹਨ। ਇੱਥੇ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਰਾਜੌਰੀ ਗਾਰਡਨ ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮਨਜਿੰਦਰ ਸਿਰਸਾ ਨੇ 18 ਹਜ਼ਾਰ 190 ਵੋਟਾਂ ਤੋਂ ਜਿੱਤ ਦਰਜ ਕੀਤੀ ਹੈ।

ਇਸ ਵਾਰ ਰਾਜੌਰੀ ਗਾਰਡਨ ’ਚ ਮਨਜਿੰਦਰ ਸਿੰਘ ਸਿਰਸਾ ਅਤੇ ਆਮ ਆਦਮੀ ਪਾਰਟੀ ਦੇ ਧਨਵਤੀ ਚੰਦੇਲਾ ਵਿਚਾਲੇ ਜ਼ਬਰਦਸਤ ਮੁਕਾਬਲਾ ਸੀ। ਹਾਲਾਂਕਿ, ਧਰਮਪਾਲ ਚੰਦੇਲਾ ਨੇ ਕਾਂਗਰਸ ਦੀ ਤਰਫੋਂ ਆਪਣੀ ਪੂਰੀ ਕੋਸ਼ਿਸ਼ ਕੀਤੀ ਸੀ।

ਰਾਜੌਰੀ ਗਾਰਡਨ, ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ, 2002 ਵਿੱਚ ਗਠਿਤ ਭਾਰਤ ਦੇ ਹੱਦਬੰਦੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ 2008 ਵਿੱਚ ਹੋਂਦ ਵਿੱਚ ਆਇਆ ਸੀ।

ਰਾਜੌਰੀ ਗਾਰਡਨ 9 ਹੋਰ ਵਿਧਾਨ ਸਭਾ ਹਲਕਿਆਂ – ਮਾਦੀਪੁਰ, ਤਿਲਕ ਨਗਰ, ਹਰੀ ਨਗਰ, ਨਜਫਗੜ੍ਹ, ਜਨਕਪੁਰੀ, ਵਿਕਾਸਪੁਰੀ, ਦਵਾਰਕਾ, ਮਟਿਆਲਾ ਅਤੇ ਉੱਤਮ ਨਗਰ ਦੇ ਨਾਲ ਪੱਛਮੀ ਦਿੱਲੀ ਲੋਕ ਸਭਾ ਹਲਕੇ ਦਾ ਹਿੱਸਾ ਹੈ। ਇਸ ਇਲਾਕੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਪੰਜਾਬੀ ਭਾਈਚਾਰੇ ਦੇ ਹਨ। ਇੱਥੇ ਜ਼ਿਆਦਾਤਰ ਆਬਾਦੀ ਉਨ੍ਹਾਂ ਲੋਕਾਂ ਦੀ ਹੈ ਜੋ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਦਿੱਲੀ ਆਏ ਸਨ।

ਆਪਣੀ ਸ਼ਾਨਦਾਰ ਜਿੱਤ ਮਗਰੋਂ ਮਨਜਿੰਦਰ ਸਿਰਸਾ ਨੇ ਆਪਣੇ ਐਕਸ ਪਲੇਟਫ਼ਾਰਮ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ- ਵਾਹਿਗੁਰੂ ਦੇ ਆਸ਼ੀਰਵਾਦ ਅਤੇ ਲੋਕਾਂ ਦੇ ਅਟੁੱਟ ਸਮਰਥਨ ਨਾਲ, ਮੈਂ 18,190 ਵੋਟਾਂ ਨਾਲ ਜਿੱਤਿਆ ਹਾਂ। 
ਇਹ ਜਿੱਤ PM ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜੇਪੀ ਨੱਢਾ ਨੂੰ ਸਮਰਪਤ।
ਜਿਨ੍ਹਾਂ ਦੀ ਦੂਰਦਰਸ਼ੀ ਅਗਵਾਈ ਨੇ ਦਿੱਲੀ ਅਤੇ ਦੇਸ਼ ਨੂੰ ਮਜ਼ਬੂਤ​ਕੀਤਾ ਹੈ। ਵੋਟਰਾਂ ਤੇ ਵਰਕਰਾਂ ਦਾ ਧਨਵਾਦ