DelhI News : ਦਿੱਲੀ ’ਚ ਭਾਜਪਾ ਦੀ ਜਿੱਤ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਤੀਆਂ ਵਧਾਈਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

DelhI News : ਕਿਹਾ -27 ਸਾਲਾਂ ਬਾਅਦ ਦਿੱਲੀ ’ਚ ਕਮਲ ਖਿੜਿਆ ਹੈ, ਹੁਣ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ 'ਆਪ'-ਦਾ' ਮੁਕਤ ਬਣਾਉਣ ਦਾ ਕੰਮ ਕਰਨਾ ਪਵੇਗਾ

Congress Member of Parliament Sunil Jakhar

DelhI News in Punjabi : ਦਿੱਲੀ ’ਚ ਭਾਜਪਾ ਦੀ ਜਿੱਤ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵਧਾਈਆਂ ਦਿੰਦੇ ਹੋਏ ਟਵੀਟ ਕਰਦਿਆਂ ਕਿਹਾ ਲਿਖਿਆ ਹੈ ਕਿ ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਨੂੰ ਆਫ਼ਤ ਮੁਕਤ ਬਣਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਸਾਰੇ ਭਾਜਪਾ ਵਰਕਰਾਂ ਨੂੰ ਵਧਾਈਆਂ। ਜਿਨ੍ਹਾਂ ਦੀ ਮਿਹਨਤ ਸਦਕਾ 27 ਸਾਲਾਂ ਬਾਅਦ ਦਿੱਲੀ ’ਚ ਕਮਲ ਖਿੜਿਆ ਹੈ। ਹੁਣ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ 'ਆਪ'-ਦਾ' ਮੁਕਤ ਬਣਾਉਣ ਦਾ ਕੰਮ ਕਰਨਾ ਪਵੇਗਾ। ਪੰਜਾਬੀ ਹੁਣ ਮੋਦੀ ਜੀ ਵੱਲ ਦੇਖ ਰਹੇ ਹਨ ਕਿ ਉਨ੍ਹਾਂ ਦੀ ਅਗਵਾਈ ’ਚ ਪੰਜਾਬ ਵਿਚ ਫੈਲਿਆ ਡਰ ਦਾ ਮਾਹੌਲ ਕਦੋਂ ਖ਼ਤਮ ਹੋਵੇਗਾ ਅਤੇ ਲੋਕ ਸ਼ਾਂਤੀ ਨਾਲ ਰਹਿ ਸਕਣਗੇ।’’

 

 

(For more news apart from Congress Member of Parliament Sunil Jakhar congratulated BJP on its victory in Delhi News in Punjabi, stay tuned to Rozana Spokesman)