Crime News: ਮਸ਼ਹੂਰ ਬਲੌਗਰ ਦੀ ਨਹਿਰ 'ਚੋਂ ਮਿਲੀ ਲਾਸ਼, ਪ੍ਰੇਮੀ ਵਿਰੁੱਧ ਮਾਮਲਾ ਦਰਜ
ਮਸ਼ਹੂਰ ਬਲੌਗਰ ਦੀ ਨਹਿਰ 'ਚੋਂ ਮਿਲੀ ਲਾਸ਼
File Photo - Blogger Shrutikaa
Crime News: ਹਰਿਆਣਾ ਦੇ ਪਾਣੀਪਤ ਵਿੱਚ ਸਥਿਤ ਨਹਿਰ ਵਿੱਚ ਛਾਲ ਮਾਰਨ ਵਾਲੀ ਦਿੱਲੀ ਦੀ ਬਲੌਗਰ ਸ਼ਰੂਤਿਕਾ (25) ਦੀ ਲਾਸ਼ ਦੇਰ ਰਾਤ ਸੋਨੀਪਤ ਦੇ ਖੁਬਡੂ ਝਾਲ ਤੋਂ ਮਿਲੀ। ਉਹ 5 ਫਰਵਰੀ ਨੂੰ ਪਾਣੀਪਤ ਦੇ ਜਟ ਰੋਡ 'ਤੇ ਇੱਕ ਹੋਟਲ ਵਿੱਚ ਆਪਣੇ ਲਿਵ-ਇਨ ਸਾਥੀ ਨੂੰ ਮਿਲਣ ਆਈ ਸੀ। ਲੜਾਈ ਤੋਂ ਬਾਅਦ ਨਹਿਰ ਵਿੱਚ ਛਾਲ ਮਾਰ ਦਿੱਤੀ।
ਬਲੌਗਰ ਦੇ ਪਰਿਵਾਰ ਦੇ ਅਨੁਸਾਰ, ਦੋਵੇਂ ਦਸੰਬਰ ਵਿੱਚ ਵਿਆਹ ਕਰਨ ਵਾਲੇ ਸਨ। ਨੌਜਵਾਨ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਹ ਸ਼ਰੂਤਿਕਾ ਨੂੰ ਕਹਿੰਦਾ ਹੁੰਦਾ ਸੀ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਦੇਵੇਗਾ। ਮਾਂ ਦੀ ਸ਼ਿਕਾਇਤ 'ਤੇ ਪਾਣੀਪਤ ਪੁਲਿਸ ਨੇ ਦੋਸ਼ੀ ਨੌਜਵਾਨ ਵਿਰੁੱਧ ਬੀਐਨਐਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਹੈ।