Delhi Election Results: ਪ੍ਰਵੇਸ਼ ਵਰਮਾ ਦਾ ਚੋਣ ਜਿੱਤਣ ਮਗਰੋਂ ਪਹਿਲਾ ਵੱਡਾ ਬਿਆਨ, ਕਿਹਾ- ਹਨੇਰਾ ਦੂਰ ਹੋ ਗਿਆ, ਸੂਰਜ ਚੜ੍ਹਿਆ, ਕਮਲ ਖਿੜ ਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਵੇਸ਼ ਵਰਮਾ ਦਾ ਚੋਣ ਜਿੱਤਣ ਮਗਰੋਂ ਪਹਿਲਾ ਵੱਡਾ ਬਿਆਨ

File Photo- Parvesh Verma

Delhi Election Results: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੁੰ ਹਰਾਉਣ ਵਾਲੇ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਦਾ ਚੋਣ ਜਿੱਤ ਮਗਰੋਂ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਨੇ ਟਵੀਟ (ਹੁਣ ਐਕਸ) ਕਰਦਿਆਂ ਜਿੱਥੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਧੰਨਵਾਦ ਕੀਤਾ। 

ਪ੍ਰਵੇਸ਼ ਵਰਮਾ ਨੇ ਟਵੀਟ ਕਰਦਿਆਂ ਲਿਖਿਆ ਕਿ ਹਨੇਰਾ ਖਤਮ ਹੋ ਗਿਆ, ਸੂਰਜ ਨਿਕਲਿਆ, ਕਮਲ ਖਿੜਿਆ। ਦਿੱਲੀ ਨੇ ਵਿਕਾਸ ਨੂੰ ਚੁਣਿਆ ਹੈ। ਇਹ ਜਿੱਤ ਦਿੱਲੀ ਦੇ ਵਿਸ਼ਵਾਸ ਦੀ ਹੈ। ਇਹ ਜਿੱਤ ਦਿੱਲੀ ਦੇ ਭਵਿੱਖ ਲਈ ਹੈ।ਮੈਂ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਤੇ ਭਾਜਪਾ ਦੇ ਹਰ ਵਰਕਰ ਦੀ ਮਿਹਨਤ ਅਤੇ ਦਿੱਲੀ ਵਾਸੀਆਂ ਦੇ ਭਰੋਸੇ ਦਾ ਧੰਨਵਾਦੀ ਹਾਂ। ਦਿੱਲੀ ਦੀ ਇਸ ਨਵੀਂ ਸਵੇਰ ਲਈ ਸਾਰੇ ਦਿੱਲੀ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ!