Mehbooba Mufti News : ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੇ ਉਨ੍ਹਾਂ ਦੀ ਧੀ ਨੂੰ ਘਰ ਵਿਚ ਕੀਤਾ ਗਿਆ ਨਜ਼ਰਬੰਦ 

ਏਜੰਸੀ

ਖ਼ਬਰਾਂ, ਰਾਸ਼ਟਰੀ

Mehbooba Mufti News : ਇਲਤਿਜਾ ਨੇ ਸੋਸ਼ਲ ਮੀਡੀਆ 'ਤੇ ਘਰ ਦੇ ਬੰਦ ਦਰਵਾਜ਼ਿਆਂ 'ਤੇ ਲੱਗੇ ਤਾਲਿਆਂ ਦੀ ਸਾਂਝੀ ਕੀਤੀ ਫ਼ੋਟੋ

Former Chief Minister Mehbooba Mufti and her daughter placed under house arrest Latest News in Punjabi

Former Chief Minister Mehbooba Mufti and her daughter placed under house arrest Latest News in Punjabi : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਮਾਂ ਨੂੰ ਘਰ ਵਿਚ ਨਜ਼ਰਬੰਦ ਕਰ ਦਿਤਾ ਗਿਆ ਹੈ। ਅਧਿਕਾਰੀਆਂ ਨੇ ਅਪਣੇ ਦਰਵਾਜ਼ੇ ਬੰਦ ਕਰ ਦਿਤੇ ਹਨ। ਇਲਤਿਜਾ ਨੇ ਸੋਸ਼ਲ ਮੀਡੀਆ 'ਤੇ ਘਰ ਦੇ ਬੰਦ ਦਰਵਾਜ਼ਿਆਂ 'ਤੇ ਲੱਗੇ ਤਾਲਿਆਂ ਦੀ ਇਕ ਫ਼ੋਟੋ ਸਾਂਝੀ ਕੀਤੀ ਹੈ।

ਇਲਤਿਜਾ ਨੇ ਘਰ ਵਿਚ ਨਜ਼ਰਬੰਦੀ ਦਾ ਦਾਅਵਾ ਕਰਦੇ ਹੋਏ ਲਿਖਿਆ ਕਿ ਚੋਣਾਂ ਤੋਂ ਬਾਅਦ ਵੀ ਕਸ਼ਮੀਰ ਵਿਚ ਕੁੱਝ ਨਹੀਂ ਬਦਲਿਆ ਹੈ। ਹੁਣ ਤਾਂ ਪੀੜਤ ਪਰਵਾਰਾਂ ਨੂੰ ਦਿਲਾਸਾ ਦੇਣਾ ਵੀ ਅਪਰਾਧ ਮੰਨਿਆ ਜਾ ਰਿਹਾ ਹੈ।

ਦਰਅਸਲ, ਮਹਿਬੂਬਾ (ਪੀਡੀਪੀ ਮੁਖੀ) ਸੋਪੋਰ ਵਿਚ ਵਸੀਮ ਮੀਰ ਦੇ ਪਰਵਾਰ ਨੂੰ ਮਿਲਣ ਜਾ ਰਹੀ ਸੀ। ਦੋਸ਼ ਹੈ ਕਿ ਫ਼ੌਜ ਨੇ ਵਸੀਮ ਮੀਰ ਨੂੰ ਮਾਰ ਦਿਤਾ ਹੈ। ਇਸ ਲਈ, ਇਲਤਿਜਾ ਮੱਖਣ ਦੀਨ ਦੇ ਪਰਵਾਰ ਨੂੰ ਮਿਲਣ ਲਈ ਕਠੂਆ ਜਾ ਰਹੀ ਸੀ।
ਉਨ੍ਹਾਂ ਕਿਹਾ ‘ਮੈਨੂੰ ਅਤੇ ਮੇਰੀ ਮਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿਤਾ ਗਿਆ ਹੈ। ਸਾਡੇ ਦਰਵਾਜ਼ੇ ਬੰਦ ਕਰ ਦਿਤੇ ਗਏ ਹਨ ਕਿਉਂਕਿ ਉਹ ਸੋਪੋਰ ਜਾ ਰਹੀ ਸੀ, ਜਿੱਥੇ ਵਸੀਮ ਮੀਰ ਨੂੰ ਫ਼ੌਜ ਨੇ ਗੋਲੀ ਮਾਰ ਦਿਤੀ ਸੀ। ਮੈਂ ਅੱਜ ਮੱਖਣ ਦੀਨ ਦੇ ਪਰਵਾਰ ਨੂੰ ਮਿਲਣ ਲਈ ਕਠੂਆ ਜਾ ਰਿਹਾ ਸੀ। ਮੈਨੂੰ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਦਿਤੀ ਜਾ ਰਹੀ।’

ਮਹਿਬੂਬਾ ਮੁਫ਼ਤੀ ਨੇ ਇਕ ਪੋਸਟ ਵਿਚ ਲਿਖਿਆ ਸੀ ਕਿ ਪੇਰੋਦੀ ਦੇ ਵਸਨੀਕ 25 ਸਾਲਾ ਮੱਖਣ ਦੀਨ ਨੂੰ ਬਿੱਲਾਵਰ ਦੇ ਐਸਐਚਓ ਨੇ ਓਵਰ ਗਰਾਊਂਡ ਵਰਕਰ (ਓਜੀਡਬਲਯੂ) ਹੋਣ ਦੇ ਝੂਠੇ ਦੋਸ਼ਾਂ ਵਿਚ ਹਿਰਾਸਤ ਵਿਚ ਲਿਆ ਸੀ। ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਤਸੀਹੇ ਦਿਤੇ ਗਏ। ਉਸ ਨੂੰ ਇਕਬਾਲੀਆ ਬਿਆਨ ਦੇਣ ਲਈ ਮਜ਼ਬੂਰ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। ਇਲਾਕਾ ਸੀਲ ਕਰ ਦਿਤਾ ਗਿਆ ਹੈ। ਇੰਟਰਨੈੱਟ ਬੰਦ ਹੈ। ਇਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਉਨ੍ਹਾਂ ਦਸਿਆ ਕਿ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਇਹ ਘਟਨਾ ਬੇਕਸੂਰ ਨੌਜਵਾਨਾਂ ਨੂੰ ਝੂਠੇ ਦੋਸ਼ਾਂ ਵਿਚ ਫਸਾਉਣ ਤੇ ਪ੍ਰੇਸ਼ਾਨ ਕਰਨ ਦਾ ਹਿੱਸਾ ਜਾਪਦੀ ਹੈ।

ਇਲਤਿਜਾ ਨੇ ਇਕ ਬਿਆਨ ਵਿਚ ਇਹ ਵੀ ਕਿਹਾ ਕਿ ਕੁਲਗਾਮ, ਬਡਗਾਮ, ਗੰਦਰਬਲ ਵਿਚ ਛੋਟੇ ਮੁੰਡਿਆਂ ਨੂੰ ਚੁਕਿਆ ਜਾ ਰਿਹਾ ਹੈ। ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ, ਕੀ ਇਹ ਸਾਰੇ ਅੱਤਵਾਦੀ ਹਨ? ਤੁਸੀਂ ਸਾਰਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਕਿਉਂ ਦੇਖ ਰਹੇ ਹੋ? ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਬੰਧ ਵਿਚ ਕਿਸੇ ਵੀ ਮੰਤਰੀ ਨੇ ਕੋਈ ਬਿਆਨ ਨਹੀਂ ਦਿਤਾ। 

ਤੁਹਾਨੂੰ ਦਸ ਦਈਏ ਕਿ ਮਹਿਬੂਬਾ ਨੂੰ ਬੀਤੇ 6 ਸਾਲਾਂ ਵਿਚ 5 ਮੌਕਿਆਂ 'ਤੇ ਘਰ ਵਿਚ ਨਜ਼ਰਬੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 5 ਅਗਸਤ, 2019, 7 ਸਤੰਬਰ, 2021, 18 ਨਵੰਬਰ 2021, 11 ਅਕਤੂਬਰ, 2023 ਤੇ 13 ਜੁਲਾਈ, 2024 ਘਰ ਵਿਚ ਨਜ਼ਰਬੰਦ ਕੀਤਾ ਗਿਆ ਸੀ।