ਹਵਾਈ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਕੈਂਪ ਦੀ ਸੈਟੇਲਾਈਟ ਤਸਵੀਰਾਂ ਦਾ ISRO ਨਾਲ ਕੀ ਸਬੰਧ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਲੈਨੇਟ ਲੈਬਜ਼ ਦੇ ਸੈਟੇਲਾਈਟ ਧਰਤੀ ਦੇ 500 ਕਿਲੋਮੀਟਰ ਦੇ ਘੇਰੇ ‘ਚ ਘੁੰਮਦੇ ਹਨ, ਅਤੇ ਪੂਰੀ ਧਰਤੀ ਦੀਆਂ ਤਸਵੀਰਾਂ ਇੱਕਠੀਆਂ ਕਰਦੇ ਹਨ...

Satellite images after the attack on the Jaish-e-Mohammad camp

ਨਵੀ ਦਿੱਲੀ : ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਵੱਲੋਂ ਕੀਤੇ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਠਿਕਾਣਿਆਂ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਹੈ, ਪਰ ਰਾਇਟਸ ਵਿਚ ਛਪੀ ਇਕ ਖ਼ਬਰ ਭਾਰਤ ਦੇ ਦਾਅਵੇਆਂ ਦਾ ਖੰਡਨ ਕਰਦੀ ਨਜਰ ਆ ਰਹੀ ਹੈ। ਰਿਪੋਰਟ ਦੇ ਮੁਤਾਬਿਕ ਬਾਲਾਕੋਟ ਵਿਚ ਜਿਸ ਜਗ੍ਹਾਂ ਤੇ ਹਵਾਈ ਹਮਲਾਂ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ ਇਸ ਜਗ੍ਹਾਂ ਤੇ ਹਵਾਈ ਹਮਲਾ ਕੀਤਾ ਗਿਆ, ਉਥੇ ਹੁਣ ਵੀ ਜੈਸ਼ ਦਾ ਮਦਰਸਾ ਖੜਾ ਨਜਰ ਆ ਰਿਹਾ ਹੈ। ਹਾਲਾਕਿ ਭਾਰਤੀ ਹਵਾਈ ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ੈਸ-ਏ-ਮੁਹੰਮਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਤਾ ਸੀ।

ਇਨ੍ਹਾਂ ਤਸਵੀਰਾਂ ਨੂੰ ਪਲੈਨੇਟ ਲੈਬਜ਼ ਨੇ ਆਪਣੇ ਵੱਲੋਂ ਜਾਰੀ ਕੀਤਾ ਗਿਆ ਹੈ, ਜਿਹੜੀਆਂ ਬਹੁਤ ਸਾਫ਼ ਨਜਰ ਆ ਰਹੀਆਂ ਹਨ। ਇਹ ਸੈਨ ਫ੍ਰਾਂਸਿਸਕੋਂ ‘ਚ ਸਥਿਤ ਇਕ ਨਿਜੀ ਸੈਟਲਾਈਟ ਹੈ। ਭਾਰਤੀ ਹਮਲਿਆਂ ਤੇ ਸਵਾਲ ਖੜੇ ਕਰਨ ਵਾਲੀ ਇਨਾ ਤਸਵੀਰਾਂ ਨੂੰ ਜਿਸ ਸੈਟੇਲਾਈਟ ਦੁਆਰਾ ਖਿਚਿਆ ਗਿਆ ਹੈ। ਉਹ ਅਮਰੀਕਨ ਸੈਟੇਲਾਈਟ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਇਸਰੋ ਦੁਆਰਾ ਹੀ ਲਾਂਚ ਕੀਤਾ ਗਿਆ ਹੈ। ਪਲੈਨੇਟ ਲੈਸਜ਼ ਦੁਆਰਾ ਵਰਤੇ ਜਾ ਰਹੇ ਕਈ ਛੋਟੇ ਸੈਟੇਲਾਈਟ ਭਾਰਤੀ ਪੁਲਾੜ ਸਥਾਨ ਸ਼੍ਰੀਹਰਿਕੋਟਾ ਤੋਂ ਸ਼ੁਰੂ ਕੀਤੀ ਗਈ ਸੀ।

ਇਨਾਂ ਸੈਟੇਲਾਈਟਾਂ ਦੀ ਸ਼ੁਰੂਆਤ ਸਾਲ 2017 ਵਿਚ ਕੀਤੀ ਗਈ ਸੀ ਜਦੋਂ ਭਾਰਤ ਨੇ 104 ਸੈਟੇਲਾਈਟ ਇੱਕਠੇ ਸ਼ੁਰੂ ਕਰਨ ਦਾ ਰਿਕਾਰਡ ਬਣਾਇਆ ਸੀ। ਹੁਣ ਸਵਾਲ ਉਠਦਾ ਹੈ ਕਿ ਭਾਰਤ ਦੇ ਆਪਣੇ ਸੈਟੇਲਾਈਟ ਕਿਥੇ ਹਨ। ਕਾਬਿਲੇਗੋਰ ਹੈ ਕਿ ਪਲੈਨੇਟ ਲੈਬਜ਼ ਦੇ ਸੈਟੇਲਾਈਟ ਧਰਤੀ ਦੇ 500 ਕਿਲੋਮੀਟਰ ਦੇ ਘੇਰੇ ‘ਚ ਘੁੰਮਦੇ ਹਨ, ਅਤੇ ਪੂਰੀ ਧਰਤੀ ਦੀਆਂ ਤਸਵੀਰਾਂ ਇੱਕਠੀਆਂ ਕਰਦੇ ਹਨ। ਇਹ ਕਿਸੇ ਰੋਜ਼ਾਨਾ ਅਧਾਰ ਦੀ ਕਿਸੇ ਵੀ ਵਸਤੂ ਦੀ ਤਸਵੀਰ ਨੂੰ ਇਕ ਮੀਟਰ ਦੀ ਘੱਟ ਦੂਰੀ ਤੋਂ ਖਿੱਚ ਸਕਦੇ ਹਨ। ਹਾਲਾਂਕਿ ਇਹ ਤਸਵੀਰਾਂ ਭਾਰਤ ਦੇ ਦਾਅਵੇਆ ਦੇ ਉਲਟ ਗੱਲਾਂ ਵੱਲ ਸੰਕੇਤ ਕਰਦੀਆਂ ਹਨ।

ਕਿਉਕਿ ਭਾਰਤ ਸਰਕਾਰ ਵਲੋਂ ਹੁਣ ਤਕ ਕੋਈ ਵੀ ਤਸਵੀਰਾਂ ਪੇਸ਼ ਨਹੀ ਕੀਤੀਆ ਗਈਆ ਹਨ। ਇਸਰੋ ਦੇ ਚੇਅਰਮੈਨ ਡਾਕਟਰ ਸਿਵਨ ਨੇ ਐਨਡੀਟੀਵੀ ਨਾਲ ਇਕ ਇੰਟਰਵਿਊ ਵਿਚ ਕਿਹਾ ਕਿ ਭਾਰਤ ਦੇ ਸਾਰੇ ਸੈਟੇਲਾਈਟ ਸਹੀ ਢੰਗ ਨਾਲ ਭਾਰਤੀ ਸੁਰਖਿਆ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸਰੋ ਆਮਤੌਰ ਤੇ ਇਨਾਂ ਸੈਟੇਲਾਈਟਾਂ ਨੂੰ ਤਿਆਰ ਕਰਦਾ ਹੈ ਅਤੇ ਸ਼ੁਰੂਆਤ ਕਰਨ ਤੋਂ ਬਾਅਦ ਏਜੰਸੀਆਂ ਨੂੰ ਸੌਪ ਦਿੰਦਾ ਹੈ। ਉਨਾਂ ਨੇ ਦੱਸਿਆ ਕਿ ਇਕ ਨੀਤੀ ਦੇ ਤੌਰ ਤੇ ਭਾਰਤ ਇਕ ਮੀਟਰ ਤੋਂ ਘੱਟ ਰੌਜ਼ੋਲੂਸ਼ਨ ਦੀ ਕਿਸੇ ਨਾਗਰਿਕ ਜਾਂ ਜਨਤਕ ਜਗ੍ਹਾਂ ਦੀ ਤਸਵੀਰਾਂ ਰਿਲੀਜ਼ ਨਹੀ ਕਰਦਾ ਹੈ।

ਉਨ੍ਹਾਂ ਨੇ ਸੈਟੇਲਾਈਟ ਬਾਰੇ ਦੱਸਿਆ ਕਿ ਉਹ ਬਾਲਾਕੋਟ ਦੀਆਂ ਉਚ ਰੈਜ਼ੋਲੂਸ਼ਨ ਵਾਲੀਆਂ ਤਸਵੀਰਾਂ ਖਿਚਣ ਦੀ ਸਮਰਥਾ ਰੱਖਦੀਆਂ ਹਨ। ਇਨ੍ਹਾਂ ਵਿਚ RADARSATS, ਕਾਰਟੋਸੈਟ, ਮਾਈਕਰੋਸੈਟ-ਆਰ ਅਤੇ ਹਾਈਸਿਸ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਭ ਤੋਂ ਵਧੀਆ ਸੈਟੇਲਾਈਟ RISAT-1,2017 ਵਿਚ ਖਤਮ ਹੋ ਗਿਆ ਸੀ। ਇਸ ਸੈਟੇਲਾਈਟ ਕੋਲ ਦਿਨ ਅਤੇ ਰਾਤ ਦੋਹਾਂ ਹਾਲਤਾਂ ਵਿਚ ਫੋਟੋਆਂ ਖਿਚਣ ਦੀ ਸਮਰਥਾ ਸੀ। ਇਹ ਸਤੰਬਰ 2016 ਵਿਚ ਇਕ ਪ੍ਰੀਖਣ ਵਿਚ ਫਸ ਗਿਆ ਸੀ ਅਤੇ 2017 ਵਿਚ ਸਰਗਰਮ ਹੋ ਗਿਆ ਸੀ। ਇਸਦੀ ਤਬਦੀਲੀ ਦਾ ਕੰਮ ਚੱਲ ਰਿਹਾ ਹੈ, ਜੋ ਇਸ ਸਾਲ ਦੇ ਅੰਤ ਤਕ ਖਤਮ ਹੋ ਜਾਵੇਗਾ।