45 ਸਾਲ ਦੀ ਇਹ ਔਰਤ ਲਗਾਉਂਦੀ ਹੈ ਪੈਂਚਰ, ਪਿਤਾ ਦੀ ਮੌਤ ਤੋਂ ਬਾਅਦ ਸ਼ੁਰੂ ਕੀਤਾ ਇਹ ਕੰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਔਰਤਾਂ ਨੂੰ ਆਪਣੇ ਪਰਿਵਾਰਾਂ ਅਤੇ ਬੱਚਿਆਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

File Photo

ਮੱਧ ਪ੍ਰਦੇਸ਼- ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਔਰਤਾਂ ਨੂੰ ਆਪਣੇ ਪਰਿਵਾਰਾਂ ਅਤੇ ਬੱਚਿਆਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਅਸੀਂ ਤੁਹਾਡੇ ਲਈ ਇਕ ਅਜਿਹੀ ਔਰਤ ਦੀ ਕਹਾਣੀ ਲੈ ਕੇ ਆਏ ਹਾਂ ਜੋ 45 ਸਾਲ ਦੀ ਉਮਰ ਵਿਚ ਟਾਇਰਾਂ ਨੂੰ ਪੈਂਚਰ ਲਗਾਉਣ ਦਾ ਕੰਮ ਕਰ ਰਹੀ ਹੈ।

ਲੋਕ ਮੰਨਦੇ ਹਨ ਕਿ ਇਹ ਕੰਮ ਮਰਦਾਂ ਦਾ ਹੈ ਪਰ ਹਰ ਖੇਤਰ ਵਿਚ ਔਰਤਾਂ ਅੱਜ ਆਪਣੀ ਪਛਾਣ ਬਣਾ ਰਹੀਆਂ ਹਨ। ਅੱਜ, ਕੁਝ ਅਜਿਹਾ ਨਹੀਂ ਜੋ ਔਰਤਾਂ ਨਹੀਂ ਕਰ ਸਕਦੀਆਂ। ਮੱਧ ਪ੍ਰਦੇਸ਼ ਦੀ ਰਹਿਣ ਵਾਲੀ 45 ਸਾਲ ਦੀ ਮਹਿਲਾ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਟਾਇਰ ਨੂੰ ਪੈਂਚਰ ਲਗਾਉਣ ਦਾ ਕੰਮ ਕਰਦੀ ਹੈ। ''ਉਹਨਾਂ ਦਾ ਕਹਿਣਾ ਹੈ ਕਿ ਉਸਦੇ ਮਾਤਾ-ਪਿਤਾ ਵੀ ਇਹੀ ਕੰਮ ਕਰਦੇ ਸਨ ਫਿਰ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਤਾਂ ਮੈਂ ਆਪਣੀ ਮਾਂ ਨਾਲ ਇਹ ਕੰਮ ਕੀਤਾ।

ਉਹਨਾਂ ਕਿਹਾ ਕਿ ਪਿਤਾ ਦੀ ਮੌਤ ਤੋਂ ਬਾਅਦ ਮੈਂ ਆਪਣੀ ਮਾਂ ਦੇ ਨਾਲ ਸ਼ਿਫਟ ਹੋ ਗਈ ਅਤੇ ਘਰ ਦਾ ਗੁਜ਼ਾਰਾ ਚਲਾਉਣ ਲਈ 20-25 ਸਾਲ ਇਹੀ ਕੰਮ ਕੀਤਾ। ਦੱਸ ਦਈਏ ਕਿ ਇਸ ਮਹਿਲਾ ਦੇ 3 ਬੇਟੀਆਂ ਹਨ। ਮਹਿਲਾ ਨੇ ਦੱਸਿਆ ਕਿ ਬੇਟੀਆਂ ਦੀ ਪੜ੍ਹਾਈ ਲਈ ਉਹ ਦਿਨ ਰਾਤ ਕੰਮ ਕਰਦੀ ਹੈ ਕੰਮ ਦੇ ਦੌਰਾਨ ਉਹ ਸਲਵਾਰ ਸੂਟ ਨਹੀਂ ਬਲਕਿ ਪੈਂਟ ਸ਼ਰਟ ਪਾਉਂਦੀ ਹੈ। ਮਹਿਲਾ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਕੰਮ ਕਰਦੀ ਹੈ ਤਾਂ ਉਸ ਨੂੰ ਕਦੇਂ ਖਿਆਲ ਨਹੀਂ ਆਇਆ ਕਿ ਉਹ ਇਕ ਔਰਤ ਹੈ।

ਦੱਸ ਦਈਏ ਕਿ ਇਸ ਮਹਿਲਾ ਦੀਆਂ ਦੋ ਬੇਟੀਆਂ ਦਾ ਵਿਆਹ ਹੋ ਚੁੱਕਾ ਹੈ ਅਤੇ ਇਕ ਬੇਟੀ ਪੜ੍ਹਾਈ ਕਰ ਰਹੀ ਹੈ। ਟਾਇਰ ਪੈਂਚਰ ਲਗਾਉਣ ਦਾ ਕੰਮ ਸੌਖਾ ਨਹੀਂ ਹੁੰਦਾ, ਔਰਤ ਇਸ ਕੰਮ ਲਈ ਸਖ਼ਤ ਮਿਹਨਤ ਕਰਦੀ ਹੈ। ਉਥੇ ਇਕ ਵਿਅਕਤੀ ਵਿਨੋਦ ਕੁਮਾਰ ਨੇ ਕਿਹਾ, "ਇਸ ਉਮਰ ਵਿਚ ਔਰਤ ਅਜਿਹਾ ਕੰਮ ਕਰਨਾ ਪਸੰਦ ਨਹੀਂ ਕਰਦੀ, ਪਰ ਉਹ ਆਪਣੇ ਪਰਿਵਾਰ ਦੀ ਖ਼ਾਤਰ ਇਹ ਕੰਮ ਕਰ ਰਹੀ ਹੈ। ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।"