ਹਰਜੋਤ ਸਿੰਘ ਦੀ ਹੋਈ ਘਰ ਵਾਪਸੀ, 700KM ਦਾ ਸਫ਼ਰ ਤੈਅ ਕਰਨ ਤੋਂ ਬਾਅਦ ਮਿਲੀ ਸੀ ਫਲਾਈਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਜੋਤ ਸਿੰਘ ਸੋਮਵਾਰ ਸ਼ਾਮ ਨੂੰ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਵਿਚ ਦਿੱਲੀ ਨੇੜੇ ਹਿੰਡਨ ਏਅਰਫੋਰਸ ਸਟੇਸ਼ਨ ਤੋਂ ਭਾਰਤ ਪਹੁੰਚੇ।

Indian Embassy Praises Ukraine Driver For Injured Student's 700-km Transit

ਨਵੀਂ ਦਿੱਲੀ - ਰੂਸ-ਯੂਕਰੇਨ ਵਿਚ ਜੰਗ ਲਗਾਤਾਰ ਜਾਰੀ ਹੈ ਗੱਲਬਾਤ ਦਾ ਦੌਰ ਵੀ ਜਾਰੀ ਹੈ। ਅਜਿਹੇ 'ਚ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਣ 'ਚ ਲੱਗੇ ਹੋਏ ਹਨ। ਇਸ ਕੜੀ ਵਿਚ ਹਰਜੋਤ ਸਿੰਘ ਨਾਂ ਦਾ ਇੱਕ ਭਾਰਤੀ ਵਿਦਿਆਰਥੀ, ਜਿਸ ਨੂੰ ਕੀਵ ਵਿਚ ਗੋਲੀ ਲੱਗ ਗਈ ਸੀ ਉਸ ਨੂੰ ਚੁਣੌਤੀਪੂਰਨ ਹਾਲਤ ਵਿਚ ਸੜਕ ਦੁਆਰਾ 700 ਕਿਲੋਮੀਟਰ ਦੂਰ ਸਰਹੱਦ ਕੋਲ ਲਿਜਾਇਆ ਗਿਆ ਤਾਂ ਜੋ ਉਹ ਘਰ ਵਾਪਸੀ ਲਈ ਉਡਾਣ ਵਿਚ ਸਵਾਰ ਹੋ ਸਕੇ ਤੇ ਅਪਣਏ ਮਾਪਿਆਂ ਕੋਲ ਜਾ ਸਕੇ। 

ਹਰਜੋਤ ਸਿੰਘ ਸੋਮਵਾਰ ਸ਼ਾਮ ਨੂੰ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਵਿਚ ਦਿੱਲੀ ਨੇੜੇ ਹਿੰਡਨ ਏਅਰਫੋਰਸ ਸਟੇਸ਼ਨ ਤੋਂ ਭਾਰਤ ਪਹੁੰਚੇ। ਇਸ ਜਹਾਜ਼ ਨੇ ਪੋਲੈਂਡ ਤੋਂ ਕਈ ਹੋਰ ਭਾਰਤੀਆਂ ਨੂੰ ਵੀ ਵਾਪਸ ਲਿਆਂਦਾ। ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਹਰਜੋਤ ਸਿੰਘ ਨੂੰ ਕੀਵ ਤੋਂ ਕੱਢੇ ਜਾਣ ਦੇ ਵੇਰਵੇ ਵਾਲੇ ਟਵੀਟਾਂ ਦੀ ਇੱਕ ਲੜੀ ਪੋਸਟ ਕੀਤੀ ਹੈ।

ਟਵੀਟ ਵਿਚ ਲਿਖਿਆ, "ਹਰਜੋਤ ਦੀ ਘਰ ਵਾਪਸੀ। ਭਾਰਤੀ ਵਿਦਿਆਰਥੀ ਹਰਜੋਤ ਸਿੰਘ, ਜਿਸ ਨੂੰ ਕੀਵ ਵਿਚ ਗੋਲੀ ਲੱਗ ਗਈ ਸੀ, ਨੂੰ ਜੰਗੀ ਖੇਤਰ ਦੀਆਂ ਰੁਕਾਵਟਾਂ ਤੋਂ ਬਾਹਰ ਕੱਢ ਲਿਆ ਗਿਆ ਹੈ ਅਤੇ 700 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੱਕ ਸ਼ਿਫਟ ਕਰ ਦਿੱਤਾ ਗਿਆ ਹੈ। ਉਸ ਨੂੰ IAF C17 Ac ਦੁਆਰਾ ਪੋਲੈਂਡ ਰਾਹੀਂ ਲਿਜਾਇਆ ਗਿਆ ਹੈ"। ਇੱਕ ਹੋਰ ਪੋਸਟ ਵਿਚ, ਦੂਤਾਵਾਸ ਨੇ ਉਸ ਡਰਾਈਵਰ ਦਾ ਵੀ ਸਵਾਗਤ ਕੀਤਾ ਜਿਸ ਨੇ ਸਿੰਘ ਨੂੰ ਕੀਵ ਤੋਂ ਬੋਡੋਮਿਰਜ਼ ਬਾਰਡਰ ਪੁਆਇੰਟ ਤੱਕ ਲੈ ਕੇ ਗਿਆ ਸੀ।

ਟਵੀਟ ਵਿਚ ਲਿਖਿਆ ਗਿਆ, "ਭਾਰਤੀ ਦੂਤਾਵਾਸ ਦੇ ਡਰਾਈਵਰ ਨੂੰ ਵਧਾਈ ਜਿਸ ਨੇ ਗੋਲਾਬਾਰੀ ਅਤੇ ਈਂਧਨ ਦੀ ਕਮੀ, ਸੜਕਾਂ ਵਿਚ ਰੁਕਾਵਟਾਂ ਅਤੇ ਟ੍ਰੈਫਿਕ ਜਾਮ ਦੇ ਵਿਚਕਾਰ, ਕੀਵ ਤੋਂ 700 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੋਂ ਬੋਡੋਮਿਰਜ਼ ਸਰਹੱਦ ਤੱਕ ਹਰਜੋਤ ਨੂੰ ਸਫਲਤਾਪੂਰਵਕ ਟ੍ਰਾਂਸਫਰ ਕੀਤਾ।"
ਦੱਸ ਦਈਏ ਕਿ ਭਾਰਤ ਯੂਕਰੇਨ ਦੀ ਸਰਹੱਦ ਪਾਰ ਕਰਕੇ ਰੋਮਾਨੀਆ, ਪੋਲੈਂਡ, ਹੰਗਰੀ, ਸਲੋਵਾਕੀਆ ਅਤੇ ਮੋਲਡੋਵਾ ਪਹੁੰਚੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆ ਰਿਹਾ ਹੈ। ਭਾਰਤ ਹੁਣ ਤੱਕ "ਆਪ੍ਰੇਸ਼ਨ ਗੰਗਾ" ਦੇ ਤਹਿਤ 83 ਉਡਾਣਾਂ ਵਿਚ ਆਪਣੇ 17,100 ਤੋਂ ਵੱਧ ਨਾਗਰਿਕਾਂ ਨੂੰ ਵਾਪਸ ਲਿਆ ਚੁੱਕਾ ਹੈ।