ਬਿਹਾਰ: ਹੋਲੀ ਮੌਕੇ ਗਯਾ 'ਚ ਵਾਪਰਿਆ ਵੱਡਾ ਹਾਦਸਾ, ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਤੇ 3 ਹੋਰ ਜ਼ਖ਼ਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੌਜੀ ਅਭਿਆਸ ਦੌਰਾਨ ਫ਼ਾਇਰਿੰਗ ਰੇਂਜ ਤੋਂ ਬਾਹਰ ਡਿੱਗਿਆ ਤੋਪ ਦਾ ਗੋਲਾ 

Punjabi News

ਬਿਹਾਰ : ਗਯਾ ਦੇ ਗੁਲਾਰ ਵੇਦ ਪਿੰਡ ਵਿੱਚ ਤੋਪ ਦਾ ਗੋਲਾ ਡਿੱਗਿਆ ਹੈ। ਇਸ 'ਚ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੁੱਧਵਾਰ ਸਵੇਰੇ ਹਰ ਕੋਈ ਹੋਲੀ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਫੌਜ ਦੇ ਅਭਿਆਸ ਖੇਤਰ ਤੋਂ ਪਿੰਡ ਵਿੱਚ ਤੋਪ ਦਾ ਗੋਲਾ ਡਿੱਗ ਪਿਆ। ਧਮਾਕਾ ਹੁੰਦੇ ਹੀ ਤਿੰਨ ਲੋਕਾਂ ਦੇ ਚਿੱਥੜੇ ਉੱਡ ਗਏ। ਇਸ ਦੀ ਲਪੇਟ 'ਚ ਆਉਣ ਨਾਲ 3 ਹੋਰ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਆਲੇ-ਦੁਆਲੇ ਲੋਕਾਂ ਦੀ ਭੀੜ ਸੀ।

ਇਹ ਵੀ ਪੜ੍ਹੋ:    ਭਾਰਤੀ ਜਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਜਾਣਕਾਰੀ ਅਨੁਸਾਰ ਇਹ ਇਲਾਕਾ ਇੱਥੋਂ ਇੱਕ ਕਿਲੋਮੀਟਰ ਦੂਰ ਹੈ। ਸੂਚਨਾ ਮਿਲਦੇ ਹੀ ਫੌਜ ਅਤੇ ਸਥਾਨਕ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਤਿੰਨਾਂ ਜ਼ਖ਼ਮੀਆਂ ਨੂੰ ਅਨੁਗ੍ਰਹਿ ਨਰਾਇਣ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ।

ਇਸ ਦੇ ਨਾਲ ਹੀ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਾਰਚੱਟੀ ਥਾਣਾ ਖੇਤਰ ਦੇ ਉਮੇਰ ਪੰਚਾਇਤ ਦੇ ਪਿੰਡ ਗੁਲਰਵੇਦ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਫੌਜ ਦੀ ਫਾਇਰਿੰਗ ਰੇਂਜ ਹੈ। ਫੌਜ ਦੇ ਜਵਾਨ ਇੱਥੇ ਅਭਿਆਸ ਕਰਦੇ ਹਨ। ਹੋਲੀ ਵਾਲੇ ਦਿਨ ਪਿੰਡ ਵਾਸੀ ਹੋਲੀ ਖੇਡ ਰਹੇ ਸਨ। ਇਸ ਦੌਰਾਨ ਇਕ ਤੋਪ ਦਾ ਗੋਲਾ ਉਨ੍ਹਾਂ 'ਤੇ ਡਿੱਗਿਆ, ਜਿਸ ਦੀ ਲਪੇਟ 'ਚ ਆ ਕੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ:   ਸੁਰਖ਼ੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਤਲਾਸ਼ੀ ਦੌਰਾਨ ਮੋਬਾਈਲ ਤੇ ਸਿਮ ਕਾਰਡ ਬਰਾਮਦ 

ਹਾਦਸੇ ਵਿੱਚ ਮਰਨ ਵਾਲੀ ਦੀ ਪਛਾਣ ਕੰਚਨ ਕੁਮਾਰੀ (28), ਗੋਵਿੰਦਾ ਮਾਂਝੀ (29) ਅਤੇ ਸੂਰਜ ਕੁਮਾਰ ਵਜੋਂ ਹੋਈ ਹੈ ਜਦਕਿ ਗੀਤਾ ਕੁਮਾਰੀ (11), ਰਾਸ਼ੋ ਦੇਵੀ (30) ਅਤੇ ਪਿੰਟੂ ਮਾਂਝੀ (25) ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ।