ਰਾਜਸਥਾਨ : ਪੁੱਤ ਨੇ IPS ਅਫ਼ਸਰ ਬਣ ਕੇ ਮੋੜਿਆ ਮਾਂ ਦੀ ਮਿਹਨਤ ਦਾ ਮੁੱਲ, ਮਾਂ ਨੇ 18 ਸਾਲ ਮਜ਼ਦੂਰੀ ਕਰ ਅਰਵਿੰਦ ਨੂੰ ਬਣਾਇਆ ਅਫ਼ਸਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਪਣੇ ਦੋ ਬੱਚਿਆਂ ਨੂੰ ਪੜ੍ਹਾਉਣਾ ਵੀ ਔਖਾ ਹੋ ਰਿਹਾ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ।

PHOTO

 

ਰਾਜਸਥਾਨ : ਪੁੱਤਰ ਦੀ ਕਾਮਯਾਬੀ ਨੇ ਗਰੀਬ ਮਾਂ ਦਾ ਦਰਦ ਘਟਾ ਦਿੱਤਾ ਹੈ, ਜਿਸ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਖੇਤਾਂ ਵਿਚ 18 ਸਾਲ ਇਕੱਲੀ ਮਿਹਨਤ ਕੀਤੀ ਸੀ। ਦੌਸਾ ਜ਼ਿਲ੍ਹੇ ਦੇ ਨਾਹਰ ਖੋਹਰਾ ਪਿੰਡ ਦਾ ਅਰਵਿੰਦ ਮੀਨਾ ਆਈਪੀਐਸ ਅਧਿਕਾਰੀ ਬਣ ਗਿਆ ਹੈ।

ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਅਰਵਿੰਦ ਦਾ ਘਰ ਅਜੇ ਵੀ ਕੱਚੀ ਛੱਤ ਵਾਲਾ ਹੈ। ਪਿਤਾ ਦੀ ਮੌਤ 2005 ਵਿੱਚ ਇੱਕ ਸੜਕ ਹਾਦਸੇ ਵਿੱਚ ਹੋਈ ਸੀ। ਮਾਂ ਨੇ ਖੇਤਾਂ ਵਿੱਚ ਸਖ਼ਤ ਮਿਹਨਤ ਕਰ ਕੇ ਆਪਣੇ ਦੋ ਪੁੱਤਰਾਂ ਨੂੰ ਪੜ੍ਹਾਇਆ। ਉਹ ਖੁਦ ਅਨਪੜ੍ਹ ਹੈ, ਪਰ ਸਿੱਖਿਆ ਦੇ ਮਹੱਤਵ ਨੂੰ ਸਮਝਦੀ ਹੈ।

ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਵੀ ਉਸ ਨੂੰ ਛੱਡ ਦਿੱਤਾ। ਆਪਣੇ ਦੋ ਬੱਚਿਆਂ ਨੂੰ ਪੜ੍ਹਾਉਣਾ ਵੀ ਔਖਾ ਹੋ ਰਿਹਾ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ।