...ਜਦੋਂ ਬਿਨਾ ਇੰਜਣ ਦੇ 10 ਕਿਲੋਮੀਟਰ ਤਕ ਦੌੜੀ ਟ੍ਰੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੜੀਸਾ ਦੇ ਭੁਵਨੇਸ਼ਵਰ ਵਿਚ ਟ੍ਰੇਨ ਨਾਲ ਇਕ ਅਜਿਹੀ ਵਾਪਰੀ,  ਜਿਸ ਨੇ ਟ੍ਰੇਨ ਵਿਚ ਸਵਾਰ ਯਾਤਰੀਆਂ ਨੂੰ ਦਹਿਲਾ ਕੇ ਰੱਖ ਦਿਤਾ।

ahmedabad puri express runs without engine for 10km

ਭੁਵਨੇਸ਼ਵਰ : ਉੜੀਸਾ ਦੇ ਭੁਵਨੇਸ਼ਵਰ ਵਿਚ ਟ੍ਰੇਨ ਨਾਲ ਇਕ ਅਜਿਹੀ ਵਾਪਰੀ,  ਜਿਸ ਨੇ ਟ੍ਰੇਨ ਵਿਚ ਸਵਾਰ ਯਾਤਰੀਆਂ ਨੂੰ ਦਹਿਲਾ ਕੇ ਰੱਖ ਦਿਤਾ। ਅਸਲ ਵਿਚ ਇੱਥੇ ਅਹਿਮਦਾਬਾਦ-ਪੁਰੀ ਐਕਸਪ੍ਰੈੱਸ ਵਿਚ ਇੰਜਣ ਨੂੰ ਪਾਸੇ ਤੋਂ ਹਟਾ ਕੇ ਟ੍ਰੇਨ ਦੇ ਦੂਜੇ ਸਿਰੇ ਨਾਲ ਜੋੜਿਆ ਜਾ ਰਿਹਾ ਸੀ। ਇਸ ਦੌਰਾਨ ਰੇਲ ਕਰਮਚਾਰੀਆਂ ਤੋਂ ਵੱਡੀ ਚੂਕ ਹੋ ਗਈ ਅਤੇ ਉਹ ਡੱਬਿਆਂ ਦੇ ਬ੍ਰੇਕ ਲਗਾਉਣਾ ਭੁੱਲ ਗਏ। 

ਅਜਿਹੇ ਵਿਚ ਜਦੋਂ ਇੰਜਣ ਨੂੰ ਜੋੜਿਆ ਜਾ ਰਿਹਾ ਸੀ ਤਾਂ ਇੰਜਣ ਦੇ ਧੱਕੇ ਨਾਲ ਟ੍ਰੇਨ ਬਿਨਾ ਇੰਜਣ ਦੇ ਹੀ ਸਟੇਸ਼ਨ ਤੋਂ ਚੱਲ ਪਈ ਅਤੇ ਚਲਦੀ ਹੋਈ ਕਰੀਬ 10 ਕਿਲੋਮੀਟਰ ਤਕ ਚਲੀ ਗਈ।

ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਪੱਟੜੀ 'ਤੇ ਕੋਈ ਦੂਜੀ ਟ੍ਰੇਨ ਨਹੀਂ ਆਈ ਅਤੇ ਸਾਰੇ ਯਾਤਰੀ ਸੁਰੱਖਿਅਤ ਬਚ ਗਏ। ਰੇਲਵੇ ਨੇ ਇਸ ਮਾਮਲੇ ਵਿਚ ਗੰਭੀਰਤਾ ਦਿਖਾਉਂਦੇ ਹੋਏ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ। 

ਸੰਬਲਪੁਰ ਦੇ ਡੀਆਰਐਮ ਦਾ ਕਹਿਣਾ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਇੰਜਣ ਸ਼ੰਟਿੰਗ ਪ੍ਰਕਿਰਿਆ ਦਾ ਪਾਲਣ ਨਾ ਕਰਨ ਦੇ ਦੋਸ਼ ਵਿਚ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ। ਨਾਲ ਹੀ ਮਾਮਲੇ ਦੀ ਜਾਂਚ ਇਕ ਉੱਚ ਅਧਿਕਾਰੀ ਦੀ ਅਗਵਾਈ ਵਿਚ ਕੀਤੀ ਜਾ ਰਹੀ ਹੈ।