ਟਰੰਪ ਵਿਰੁਧ ਨਿਆਂ 'ਚ ਅੜਿੱਕਾ ਡਾਹੁਣ ਦਾ ਮੁਕੱਦਮਾ ਚਲਾਏ ਜਾਣ ਦੇ ਪੱਖ ਵਿਚ ਹੈ ਪੰਜਾਬੀ ਮੂਲ ਦਾ ਵਕੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬੀ ਮੂਲ ਦੇ ਸਾਬਕਾ ਅਮਰੀਕੀ ਅਟਾਰਨੀ ਪ੍ਰੀਤ ਭਰਾਰਾ ਨੇ ਦਾਅਵਾ ਕੀਤਾ ਹੈ ਕਿ ਰੂਸੀ ਜਾਂਚ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਥਿਤ ਦਖ਼ਲਅੰਦਾਜ਼ੀ ਦੇ ਮੁੱਦੇ 'ਤੇ ਉਨ੍ਹਾਂ

Preet Bharara

ਵਾਸ਼ਿੰਗਟਨ, 12 ਜੂਨ : ਪੰਜਾਬੀ ਮੂਲ ਦੇ ਸਾਬਕਾ ਅਮਰੀਕੀ ਅਟਾਰਨੀ ਪ੍ਰੀਤ ਭਰਾਰਾ ਨੇ ਦਾਅਵਾ ਕੀਤਾ ਹੈ ਕਿ ਰੂਸੀ ਜਾਂਚ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਥਿਤ ਦਖ਼ਲਅੰਦਾਜ਼ੀ ਦੇ ਮੁੱਦੇ 'ਤੇ ਉਨ੍ਹਾਂ ਵਿਰੁਧ ਨਿਆਂ ਵਿਚ ਅੜਿੱਥਾ ਡਾਹੁਣ ਦਾ ਮੁਕੱਦਮਾ ਚਲਾਉਣ ਲਈ ਲੋੜੀਂਦੇ ਸਬੂਤ ਮੌਜੂਦ ਹਨ।
ਭਰਾਰਾ ਨੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਤੋਂ ਪਹਿਲਾਂ ਟਰੰਪ ਨੇ ਉਨ੍ਹਾਂ ਨਾਲ ਇਕ ਰਿਸ਼ਤਾ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਬਿਲਕੁਲ ਉਸੇ ਤਰ੍ਹਾਂ ਦਾ ਤਰੀਕਾ ਸੀ ਜੋ ਉਨ੍ਹਾਂ (ਰਾਸ਼ਟਰਪਤੀ) ਨੇ ਐਫ਼.ਬੀ.ਆਈ. ਦੇ ਡਾਇਰੈਕਟਰ ਜੇਮਜ਼ ਕੌਮੀ ਨੂੰ ਹਟਾਉਣ ਤੋਂ ਪਹਿਲਾਂ ਅਪਣਾਇਆ ਸੀ।
ਪ੍ਰੀਤ ਭਰਾਰਾ ਉਨ੍ਹਾਂ 45 ਵਕੀਲਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਟਰੰਪ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿਚ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਸੀ। ਭਰਾਰਾ ਨੇ ਏਬੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, ''ਮੈਨੂੰ ਲਗਦਾ ਹੈ ਕਿ ਟਰੰਪ ਵਿਰੁਧ ਮੁਕੱਦਮਾ ਸ਼ੁਰੂ ਕਰਨ ਲਈ ਜ਼ਰੂਰੀ ਸਬੂਤ ਮੌਜੂਦ ਹਨ। ਮੇਰਾ ਮੰਨਣਾ ਹੈ ਕਿ ਕਾਨੂੰਨ ਦੀ ਜਾਣਕਾਰੀ ਰੱਖਣ ਵਾਲੇ ਸਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਇਹ ਨਹੀਂ ਜਾਣਦਾ ਕਿ ਨਿਆਂ ਵਿਚ ਅੜਿੱਕਾ ਪਾਉਣ ਦਾ ਮਾਮਲਾ ਸਾਬਤ ਹੋਣ ਦੇ ਕਾਬਲ ਹੈ ਜਾਂ
ਨਹੀਂ।                (ਪੀਟੀਆਈ)