ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ 'ਚ ਸ਼ਾਮਲ ਹੋਣ ਅਸਤਾਨਾ ਪੁੱਜੇ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਬੈਠਕ ਵਿਚ ਸ਼ਾਮਲ ਹੋਣ ਲਈ ਅੱਜ ਕਜ਼ਾਕਿਸਤਾਨ ਦੀ ਰਾਜਧਾਨੀ ਵਿਚ ਪੁੱਜ ਗਏ ਜਿਥੇ ਭਾਰਤ ਅਤੇ ਪਾਕਿਸਤਾਨ

Modi

ਨਵੀਂ ਦਿੱਲੀ, 8 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਬੈਠਕ ਵਿਚ ਸ਼ਾਮਲ ਹੋਣ ਲਈ ਅੱਜ ਕਜ਼ਾਕਿਸਤਾਨ ਦੀ ਰਾਜਧਾਨੀ ਵਿਚ ਪੁੱਜ ਗਏ ਜਿਥੇ ਭਾਰਤ ਅਤੇ ਪਾਕਿਸਤਾਨ ਨੂੰ ਰਸਮੀ ਤੌਰ 'ਤੇ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇਗਾ।
2001 ਵਿਚ ਇਸ ਸੰਗਠਨ ਦੀ ਸਥਾਪਨਾ ਮਗਰੋਂ ਪਹਿਲੀ ਵਾਰ ਇਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਚੀਨ ਦੇ ਦਬਦਬੇ ਵਾਲੇ ਇਸ ਸੰਗਠਨ ਵਿਚ ਭਾਰਤ ਦੇ ਦਾਖ਼ਲੇ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਕਿਉਂਕਿ ਅਜਿਹੀ ਉਮੀਦ ਹੈ ਕਿ ਇਸ ਨਾਲ ਖੇਤਰੀ ਸਿਆਸਤ ਅਤੇ ਵਪਾਰਕ ਗੱਲਬਾਤ ਦੌਰਾਨ ਸੰਗਠਨ ਦੀ ਅਹਿਮੀਅਤ ਵਧੇਗੀ ਅਤੇ ਇਸ ਦੇ ਏਸ਼ੀਆਈ ਘੇਰੇ ਵਿਚ ਵੀ ਵਾਧਾ ਹੋਵੇਗਾ। (ਪੀਟੀਆਈ)

ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਦੇ ਸ਼ਾਮਲ ਹੋਣ ਨਾਲ ਸੰਗਠਨ ਵਿਚ ਚੀਨ ਦੇ ਪ੍ਰਭਾਵ ਵਿਚ ਕਮੀ ਆ ਸਕਦੀ ਹੈ। ਪ੍ਰਧਾਨ ਮੰਤਰੀ ਕਲ ਐਸ.ਸੀ.ਓ. ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਵੀ ਸੰਭਾਵਨਾ ਹੈ। ਦੋਹਾਂ ਆਗੂਆਂ ਦਰਮਿਆਨ ਅਜਿਹੇ ਸਮੇਂ 'ਤੇ ਮੁਲਾਕਾਤ ਹੋਵੇਗੀ ਜਦੋਂ ਕਈ ਮੁੱਦਿਆਂ 'ਤੇ ਦੋਹਾਂ ਮੁਲਕਾਂ ਵਿਚਾਲੇ ਮਤਭੇਦ ਵਧੇ ਹਨ। ਇਨ੍ਹਾਂ ਮੁੱਦਿਆਂ ਵਿਚ ਚੀਨ-ਪਾਕਿ ਆਰਥਕ ਲਾਂਘਾ ਅਤੇ ਪ੍ਰਮਾਣੂ ਸਪਲਾਈਕਰਤਾ ਸਮੂਹ ਦੀ ਮੈਂਬਰੀ ਦੀ ਯਤਨ ਸ਼ਾਮਲ ਹੈ।੍ਵ
ਪਿਛਲੇ ਮਹੀਨੇ 'ਇਕ ਖਿਤਾ ਅਤੇ ਇਕ ਸੜਕ ਫ਼ੋਰਮ' ਦਾ ਭਾਰਤ ਵਲੋਂ ਬਾਈਕਾਟ ਕੀਤੇ ਜਾਣ ਮਗਰੋਂ ਦੋਹਾਂ ਆਗੂਆਂ ਦਰਮਿਆਨ ਇਹ ਪਹਿਲੀ ਮੁਲਾਕਾਤ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਭਾਰਤ ਨੇ 50 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਕ ਲਾਂਘੇ ਬਾਰੇ ਅਪਣੀਆਂ ਚਿੰਤਾਵਾਂ ਵਲ ਧਿਆਨ ਦਿਵਾਉਣ ਲਈ ਸੰਮੇਲਨ ਵਿਚ ਹਿੱਸਾ ਨਹੀਂ ਲਿਆ ਸੀ।
ਇਹ ਕਿਆਸੇ ਵੀ ਲਾਏ ਜਾ ਰਹੇ ਹਨ ਕਿ ਭਾਰਤ-ਪਾਕਿ ਦਰਮਿਆਨ ਵਧਦੇ ਤਣਾਅ ਨੂੰ ਘਟਾਉਣ ਲਈ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ਼ ਵਿਚਾਲੇ ਵੀ ਮੁਲਾਕਾਤ ਹੋ ਸਕਦੀ ਹੈ।