ਅਗਲਾ ਰਾਸ਼ਟਰਪਤੀ 'ਹਿੰਦੂਤਵੀ' ਵਿਚਾਰਾਂ ਵਾਲਾ ਹੋਣਾ ਚਾਹੀਦੈ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਅਗਲੇ ਰਾਸ਼ਟਰਪਤੀ ਲਈ ਲਗਾਤਾਰ ਆਰ.ਆਰ.ਐਸ. ਆਗੂ ਮੋਹਨ ਭਾਗਵਤ ਦੇ ਨਾਮ ਦੀ ਵਕਾਲਤ ਕਰ ਰਹੀ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਭਵਨ ਵਿਚ ਹਿੰਦੂਤਵੀ ਵਿਚਾਰਾਂ..

Shiv Sena

ਮੁੰਬਈ, 9 ਜੂਨ : ਦੇਸ਼ ਦੇ ਅਗਲੇ ਰਾਸ਼ਟਰਪਤੀ ਲਈ ਲਗਾਤਾਰ ਆਰ.ਆਰ.ਐਸ. ਆਗੂ ਮੋਹਨ ਭਾਗਵਤ ਦੇ ਨਾਮ ਦੀ ਵਕਾਲਤ ਕਰ ਰਹੀ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਭਵਨ ਵਿਚ ਹਿੰਦੂਤਵੀ ਵਿਚਾਰਾਂ ਵਾਲਾ ਆਗੂ ਹੋਣਾ ਚਾਹੀਦਾ ਹੈ। ਭਾਜਪਾ ਦੀ ਸੱਭ ਤੋਂ ਪੁਰਾਣੀ ਸਹਿਯੋਗੀ ਸ਼ਿਵ ਸੈਨਾ ਨੇ ਕਿਹਾ ਕਿ ਦੇਸ਼ ਨੂੰ ਅਜਿਹੇ ਵਿਅਕਤੀ ਦੀ ਜ਼ਰੂਰਤ ਹੈ ਜੋ ਇਸ ਦੇ ਭਵਿੱਖ ਨੂੰ 'ਹਿੰਦੂ ਰਾਸ਼ਟਰ' ਦਾ ਰੂਪ ਦੇ ਸਕੇ ਅਤੇ ਰਾਮ ਮੰਦਰ ਤੇ ਧਾਰਾ 370 ਵਰਗੇ ਮਸਲਿਆਂ ਦਾ ਹੱਲ ਕੱਢਣ ਦੇ ਸਮਰੱਥ ਹੋਵੇ। ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' ਵਿਚ ਲਿਖੇ ਇਕ ਸੰਪਾਦਕੀ ਮੁਤਾਬਕ, ''ਹੁਣ ਤਕ ਧਰਮ ਨਿਰਪੱਖ ਸਰਕਾਰਾਂ ਦੀ 'ਰਬੜ ਸਟੈਂਪ' ਮੰਨੇ ਜਾਂਦੇ ਵਿਅਕਤੀ ਹੀ ਰਾਸ਼ਟਰਪਤੀ ਭਵਨ ਵਿਚ ਰਹੇ ਹਨ। ਹੁਣ ਰਾਮ ਮੰਦਰ, ਇਕਸਾਰ ਸਿਵਲ ਕੋਡ ਅਤੇ ਸੰਵਿਧਾਨ ਦੀ ਧਾਰਾ 370 ਵਰਗੇ ਮੁੱਦਿਆਂ ਹੱਲ ਕੱਢਣ ਲਈ ਇਕ ਹਿੰਦੂਤਵੀ ਦੀ ਜ਼ਰੂਰਤ ਹੈ।''
ਸ਼ਿਵ ਸੈਨਾ ਨੇ ਵਾਰ ਵਾਰ ਕਿਹਾ ਕਿ ਦੇਸ਼ ਦੇ ਸਰਬਉਚ ਅਹੁਦੇ ਲਈ ਉਸ ਦੀ ਪਹਿਲੀ ਪਸੰਦ ਸੰਘ ਮੁਖੀ ਮੋਹਨ ਭਾਗਵਤ ਹੈ। ਦੂਜੇ ਪਾਸੇ ਮੋਹਨ ਭਾਗਵਤ ਆਖ ਚੁੱਕੇ ਹਨ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਵਿਚ ਕੋਈ ਦਿਲਚਸਪੀ ਨਹੀਂ। (ਪੀਟੀਆਈ)