ਫ਼ੌਜ ਮੁਖੀ ਬਾਰੇ ਸੰਦੀਪ ਦੀਕਸ਼ਿਤ ਦੀ ਟਿਪਣੀ ਮੰਦਭਾਗੀ : ਰਾਹੁਲ
ਕਾਂਗਰਸ ਨੇ ਅਪਣੇ ਆਗੂ ਸੰਦੀਪ ਦੀਕਸ਼ਿਤ ਵਲੋਂ ਫ਼ੌਜ ਮੁਖੀ ਦੀ ਸੜਕ ਦੇ ਬਦਮਾਸ਼ ਨਾਲ ਤੁਲਨਾ ਕਰਨ ਬਾਰੇ ਵਿਵਾਦਤ ਟਿਪਣੀ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਇਸ ਨੂੰ ਪੂਰੀ ਤਰ੍ਹਾਂ..
ਨਵੀਂ ਦਿੱਲੀ, 12 ਜੂਨ : ਕਾਂਗਰਸ ਨੇ ਅਪਣੇ ਆਗੂ ਸੰਦੀਪ ਦੀਕਸ਼ਿਤ ਵਲੋਂ ਫ਼ੌਜ ਮੁਖੀ ਦੀ ਸੜਕ ਦੇ ਬਦਮਾਸ਼ ਨਾਲ ਤੁਲਨਾ ਕਰਨ ਬਾਰੇ ਵਿਵਾਦਤ ਟਿਪਣੀ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਇਸ ਨੂੰ ਪੂਰੀ ਤਰ੍ਹਾਂ ਗ਼ਲਤ ਕਰਾਰ ਦਿਤਾ।
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਫ਼ੌਜ ਦੇਸ਼ ਲਈ ਕੰਮ ਕਰਦੀ ਹੈ ਅਤੇ ਫ਼ੌਜ ਮੁਖੀ ਬਾਰੇ ਅਜਿਹੀ ਟਿਪਣੀ ਨਹੀਂ ਕੀਤੀ ਜਾਣੀ ਚਾਹੀਦੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਅੱਜ ਮੈਨੂੰ ਕਿਸੇ ਨੇ ਦਸਿਆ ਕਿ ਇਕ ਕਾਂਗਰਸੀ ਆਗੂ ਨੇ ਫ਼ੌਜ ਮੁਖੀ ਬਾਰੇ ਟਿਪਣੀ ਕੀਤੀ ਹੈ ਜਿਸ ਨੂੰ ਕਿਸੇ ਵੀ ਪੱਖੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।''
ਸੰਦੀਪ ਦੀਕਸ਼ਿਤ ਨੇ ਫ਼ੌਜ ਮੁਖੀ ਬਾਰੇ ਟਿਪਣੀ ਲਈ ਮੁਆਫ਼ੀ ਮੰਗ ਲਈ ਹੈ। ਦੂਜਾ ਪਾਸੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸੰਦੀਪ ਦੇ ਟਵੀਟ ਵਿਚ ਮੁਆਫ਼ੀ ਵਾਲਾ ਅਹਿਸਾਸ ਨਜ਼ਰ ਨਹੀਂ ਆਉਂਦਾ, ਇਸ ਲਈ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸਾਹਮਣੇ ਆ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।
(ਪੀਟੀਆਈ)