ਅਮਲ ਤੋਂ ਬਗ਼ੈਰ ਸ਼ਬਦਾਂ ਦੀ ਕੋਈ ਵੁੱਕਤ ਨਹੀਂ: ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਊ ਰਖਿਆ ਦੇ ਨਾਮ 'ਤੇ ਹਤਿਆ ਦੀਆਂ ਘਟਨਾਵਾਂ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿਤੇ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ....

Rahul Gandhi

ਨਵੀਂ ਦਿੱਲੀ, 29 ਜੂਨ : ਗਊ ਰਖਿਆ ਦੇ ਨਾਮ 'ਤੇ ਹਤਿਆ ਦੀਆਂ ਘਟਨਾਵਾਂ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿਤੇ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਮਲ ਤੋਂ ਬਗ਼ੈਰ ਕਿਸੇ ਸ਼ਬਦਾਂ ਦੀ ਕੋਈ ਵੁੱਕਤ ਨਹੀਂ ਹੁੰਦੀ।
ਉਧਰ ਕਾਂਗਰਸ ਦੇ ਜਨਰਲ ਸਕੱਤਰ ਗ਼ੁਲਾਮ ਨਬੀ ਆਜ਼ਾਦ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ, ''ਦੇਸ਼ ਵਿਚ ਐਨੀਆਂ ਘਟਨਾਵਾਂ ਵਾਪਰੀਆਂ, ਕੀ ਪ੍ਰਧਾਨ ਮੰਤਰੀ ਨੇ ਕਾਰਵਾਈ ਕੀਤੀ। ਇਹ ਸੱਭ ਫ਼ਿਜ਼ੂਲ ਹੈ ਅਤੇ ਲੋਕਾਂ ਨਾਲ ਧੋਖੇ ਤੋਂ ਇਲਾਵਾ ਕੁੱਝ ਨਹੀਂ। ਹਾਲਾਤ ਇਹ ਹੋ ਗਏ ਹਨ ਕਿ ਅਜਿਹੀਆਂ ਘਟਨਾਵਾਂ ਦੇ ਵਿਰੋਧ ਵਿਚ ਕਲ ਦੇਸ਼ ਦੇ ਬੁਧੀਜੀਵੀ, ਲੇਖਕ ਅਤੇ ਆਮ ਨਾਗਰਿਕਾਂ ਨੇ ਸੜਕਾਂ 'ਤੇ ਇਕੱਠੇ ਹੋ ਕੇ ਰੋਸ ਪ੍ਰਗਟ ਕੀਤਾ।'' (ਪੀਟੀਆਈ)