85 ਫੀਸਦੀ ਉੱਜਵਲਾ ਲਾਭਪਾਤਰ ਅੱਜ ਵੀ ਵਰਤਦੇ ਹਨ ਮਿੱਟੀ ਦੇ ਚੁੱਲੇ
ਉੱਜਵਲਾ ਯੋਜਨਾ ਸਾਲ 2016 ਵਿਚ ਸ਼ੁਰੂ ਕੀਤੀ ਗਈ ਸੀ
ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਆਪਣੀਆਂ ਚੁਣਾਵੀ ਰੈਲੀਆਂ ਵਿਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਨੂੰ ਇਕ ਵੱਡੀ ਸਫ਼ਲਤਾ ਦੇ ਰੂਪ ਵਿਚ ਪੇਸ਼ ਕਰ ਰਹੀ ਹੈ ਹਾਲਾਂਕਿ ਅਸਲੀਅਤ ਇਹ ਹੈ ਕਿ ਇਸ ਯੋਜਨਾ ਦੇ ਤਹਿਤ ਐਲਪੀਜੀ ਗੈਸ ਕੁਨੈਕਸ਼ਨ ਪਾਉਣ ਵਾਲੇ ਜ਼ਿਆਦਾਤਰ ਪਰਿਵਾਰ ਗ੍ਰਾਮੀਣ ਪਰਿਵਾਰ ਚੁੱਲੇ ਉੱਤੇ ਖਾਣਾ ਪਕਾਉਣ ਤੇ ਮਜ਼ਬੂਰ ਹਨ। ਆਰਆਈਸੀਈ ਦੇ ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਪੈਸੇ ਦੀ ਕਮੀ ਨਾਲ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਗ੍ਰਾਮੀਣ ਇਲਾਕਿਆਂ ਵਿਚ 85 ਫੀਸਦੀ ਉੱਜਵਲਾ ਲਾਭਪਾਤਰ ਹੁਣ ਵੀ ਰੋਟੀ ਬਣਾਉਣ ਦੇ ਲਈ ਮਿੱਟੀ ਦੇ ਚੁੱਲੇ ਦੀ ਵਰਤੋਂ ਕਰਦੇ ਹਨ।
ਰਿਸਰਚ ਕਰਨ ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿੰਡਾਂ ਵਿਚ ਇਸਦੀ ਵਜ੍ਹਾਂ ਲਿੰਗ ਅਸਮਾਨਤਾ ਵੀ ਹੈ। ਲਕੜੀ ਨਾਲ ਖਾਣਾ ਬਣਾਉਣ ਨਾਲ ਜਿਹੜਾ ਹਵਾ ਪ੍ਰਦੂਸ਼ਣ ਹੁੰਦਾ ਹੈ। ਉਸ ਨਾਲ ਮੌਤ ਵੀ ਹੋ ਸਕਦੀ ਹੈ ਅਤੇ ਬੱਚੇ ਦੇ ਵਿਕਾਸ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸਦੇ ਨਾਲ ਬਾਲਗ, ਵਿਸ਼ੇਸ਼ ਰੂਪ ਵਿਚ ਔਰਤਾਂ ਦੇ ਵਿਚ ਇਹਨਾਂ ਚੁੱਲਿਆਂ ਤੇ ਖਾਣਾ ਬਣਾਉਣ ਨਾਲ ਦਿਲ ਅਤੇ ਫੇਫੜਿਆ ਦੀਆਂ ਬਿਮਾਰੀਆਂ ਵਧਦੀਆਂ ਹਨ। ਸਾਲ 2018 ਦੇ ਅੰਤ ਵਿਚ ਇਹਨਾਂ ਚਾਰ ਰਾਜਾਂ ਵਿਚ 11 ਜਿਲਿਆਂ ਵਿਚ ਆਰਆਈਸੀਈ ਸੰਸਥਾ ਦੁਆਰਾ ਸਰਵੇਖਣ ਕੀਤਾ ਗਿਆ ਸੀ।
ਜਿਸ ਦੌਰਾਨ 1,550 ਘਰਾਂ ਦੇ ਲੋਕਾਂ ਨਾਲ ਗੱਲ ਕੀਤੀ ਗਈ ਸੀ ਅਤੇ ਉਹਨਾਂ ਦੇ ਅਨੁਭਵਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਹਨਾਂ ਚਾਰ ਰਾਜਾਂ ਵਿਚ ਸਾਮੂਹਿਕ ਤੌਰ ਤੇ ਦੇਸ਼ ਦੀ ਗ੍ਰਾਮੀਣ ਆਬਾਦੀ ਦਾ ਕਰੀਬ 40 ਫੀਸਦੀ ਹਿੱਸਾ ਰਹਿੰਦਾ ਹੈ। ਉੱਜਵਲਾ ਯੋਜਨਾ ਸਾਲ 2016 ਵਿਚ ਸ਼ੁਰੂ ਕੀਤੀ ਗਈ ਸੀ। ਇਸਦੇ ਤਹਿਤ ਮੁਫ਼ਤ ਗੈਸ ਸਿਲੰਡਰ, ਰੈਗੁਲੇਟਰ ਅਤੇ ਪਾਈਪ ਦੇ ਕੇ ਗ੍ਰਾਮੀਣ ਪਰਿਵਾਰਾਂ ਦੇ ਲਈ ਐਲਪੀਜੀ ਕੁਨੈਕਸ਼ਨ ਉੱਤੇ ਸਬਸਿਡੀ ਦਿੱਤੀ ਜ਼ਾਦੀ ਸੀ। ਕੇਂਦਰ ਸਰਕਾਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਛੇ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਇਸ ਯੋਜਨਾ ਦੇ ਤਹਿਤ ਕੁਨੈਕਸ਼ਨ ਹਾਸਿਲ ਹੋਏ ਸਨ।
ਆਰਆਈਸੀਈ ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸਰਵੇਖਣ ਕੀਤੇ ਗਏ ਚਾਰ ਰਾਜਾਂ ਵਿਚ ਇਸ ਸਕੀਮ ਦੇ ਕਾਰਨ ਗੈਸ ਰੱਖਣ ਵਾਲੇ ਪਰਿਵਾਰਾਂ ਵਿਚ ਕਾਫੀ ਵਾਧਾ ਹੋਇਆ ਹੈ। ਸਰਵੇਖਣ ਦੇ ਮੁਤਾਬਿਕ ਇਹਨਾਂ ਰਾਜਾਂ ਵਿਚ 76 ਫੀਸਦੀ ਪਰਿਵਾਰਾਂ ਦੇ ਕੋਲ ਹੁਣ ਐਲਪੀਜੀ ਕੁਨੈਕਸ਼ਨ ਹੈ ਹਾਲਾਂਕਿ ਇਹਨਾਂ ਵਿਚੋਂ 98 ਫੀਸਦੀ ਤੋਂ ਜ਼ਿਆਦਾ ਘਰਾਂ ਵਿਚ ਮਿੱਟੀ ਦਾ ਚੁੱਲਾ ਵੀ ਹੈ ਅਤੇ ਜ਼ਿਆਦਾਤਰ ਮਿੱਟੀ ਦੇ ਚੁੱਲੇ ਦੀ ਵਰਤੋਂ ਕੀਤੀ ਜ਼ਾਦੀ ਹੈ। ਸਿਰਫ਼ 27 ਫੀਸਦੀ ਘਰਾਂ ਵਿੱਚ ਵਿਸ਼ੇਸ਼ ਰੂਪ ਵਿਚ ਗੈਸ ਦੇ ਚੁੱਲੇ ਦੀ ਵਰਤੋਂ ਕੀਤੀ ਜ਼ਾਦੀ ਹੈ।
ਉੱਥੇ ਹੀ 37 ਫੀਸਦੀ ਲੋਕ ਮਿੱਟੀ ਦਾ ਚੁੱਲਾ ਅਤੇ ਗੈਸ ਦੇ ਚੁੱਲੇ ਦੋਨਾਂ ਦੀ ਵਰਤੋਂ ਕਰਦੇ ਹਨ, ਜਦਕਿ 36 ਫੀਸਦੀ ਲੋਕ ਸਿਰਫ਼ ਮਿੱਟੀ ਦੇ ਚੁੱਲੇ ਤੇ ਖਾਣਾ ਬਣਾਉਂਦੇ ਹਨ ਹਾਲਾਂਕਿ ਉੱਜਵਲਾ ਯੋਜਨਾ ਦੇ ਲਾਭਪਾਤਰਾਂ ਦੀ ਸਥਿਤੀ ਕਾਫੀ ਖਰਾਬ ਹੈ। ਜਿਹਨਾਂ ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲਿਆ ਹੈ ਉਸ ਵਿਚੋਂ 53 ਫੀਸਦੀ ਲੋਕ ਸਿਰਫ਼ ਮਿੱਟੀ ਦੇ ਚੁੱਲੇ ਦੀ ਵਰਤੋਂ ਕਰਦੇ ਹਨ ਅਤੇ 32 ਫੀਸਦੀ ਲੋਕ ਚੁੱਲਾ ਅਤੇ ਗੈਸ ਸਟੋਵ ਦੋਨੋਂ ਦੀ ਵਰਤੋਂ ਕਰਦੇ ਹਨ। ਜਿਹਨਾਂ ਲੋਕਾਂ ਨੇ ਖੁਦ ਆਪਣੇ ਘਰਾਂ ਵਿਚ ਐਲਪੀਜੀ ਦੇ ਕੁਨੈਕਸ਼ਨ ਦੀ ਵਿਵਸਥਾ ਕੀਤੀ ਹੈ, ਉਹਨਾਂ ਦੇ ਮੁਕਾਬਲੇ ਉੱਜਵਲਾ ਸਕੀਮ ਦੇ ਲਾਭਪਾਤਰ ਕਾਫ਼ੀ ਗਰੀਬ ਹਨ।
ਜੇ ਅਜਿਹੇ ਲੋਕ ਦੁਬਾਰਾ ਸਿਲੰਡਰ ਭਰਾ ਲੈਂਦੇ ਹਨ, ਤਾਂ ਉਸ ਵਿਚ ਉਨ੍ਹਾਂ ਦੀ ਪਰਿਵਾਰਕ ਆਮਦਨੀ ਦਾ ਇੱਕ ਚੰਗਾ ਹਿੱਸਾ ਖਰਚ ਹੋ ਜ਼ਾਦਾ ਹੈ। ਇਸ ਕਰਕੇ, ਇਹ ਪਰਿਵਾਰ ਦੁਬਾਰਾ ਸਿਲੰਡਰ ਨੂੰ ਭਰਾਉਣ ਲਈ ਅਸਮਰੱਥ ਹੁੰਦੇ ਹਨ। ਲਿੰਗ ਅਸਮਾਨਤਾ ਵੀ ਇਸ ਵਿਚ ਇਕ ਖਾਸ ਭੂਮੀਕਾ ਨਿਭਾਉਂਦੀ ਹੈ। ਸਰਵੇਖਣਾਂ ਤੋਂ ਪਤਾ ਚੱਲਿਆਂ ਹੈ ਕਿ ਲਗਭਗ 70 ਫੀਸਦੀ ਪਰਿਵਾਰ ਠੋਸ ਈਂਧਨ ਉੱਤੇ ਕੁੱਝ ਵੀ ਨਹੀਂ ਖਰਚ ਕਰਦੇ।
ਦਰਅਸਲ ਸਬਸਿਡੀ ਦਰ ਉੱਤੇ ਸਿਲੰਡਰ ਭਰਾਉਣ ਦੀ ਲਾਗਤ ਠੋਸ ਈਂਧਨ ਦੇ ਮੁਕਾਬਲੇ ਕਾਫ਼ੀ ਮਹਿੰਗਾ ਹੈ। ਆਮ ਤੌਰ ਤੇ ਗ੍ਰਾਮੀਣ ਇਲਾਕਿਆਂ ਵਿਚ ਔਰਤਾਂ ਗੋਬਰ ਤੋਂ ਪਾਥੀਆਂ ਤਿਆਰ ਕਰਦੀਆਂ ਹਨ ਅਤੇ ਮਰਦ ਲੱਕੜਾਂ ਕੱਟਦੇ ਹਨ। ਔਰਤਾਂ ਮੁਫ਼ਤ ਵਿਚ ਇਸ ਈਂਧਨ ਨੂੰ ਇਕੱਠਾ ਕਰਦੀਆਂ ਹਨ ਪਰ ਉਹਨਾਂ ਦੀ ਸਖ਼ਤ ਮਿਹਨਤ ਦਾ ਨਹੀਂ ਕੀਤਾ ਜ਼ਾਂਦਾ। ਇਸ ਤੋਂ ਇਲਾਵਾ ਘਰਾਂ ਵਿਚ ਔਰਤਾਂ ਨੂੰ ਫੈਸਲਾ ਲੈਣ ਦੀ ਵੀ ਮਨਾਹੀ ਹੁੰਦੀ ਹੈ ਅਤੇ ਇਸਦੀ ਵਜ੍ਹਾ ਨਾਲ ਚੁੱਲੇ ਤੋਂ ਗੈਸ ਸਟੋਵ ਤੇ ਗੁਜ਼ਾਰਾ ਕਰਨ ਵਿਚ ਦਿੱਕਤ ਆਉਂਦੀ ਹੈ।