ਆਮੀਰ ਖ਼ਾਨ ਨੇ ਪੀਐੱਮ ਫੰਡ ਲਈ ਦਿੱਤਾ ਯੋਗਦਾਨ, ‘ਲਾਲ ਸਿੰਘ ਚੱਡਾ’ ਫਿਲਮ ਦੇ ਵਰਕਰਾਂ ਦੀ ਵੀ ਕਰਨਗੇ ਮਦਦ
ਅਜਿਹੇ ਮਾੜੇ ਸਮੇਂ ਵਿਚ ਸਰਕਾਰ ਤੋਂ ਇਲਾਵਾ ਕਈ ਸੰਸਥਾਵਾਂ ਅਤੇ ਅਦਾਕਾਰ ਵੀ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ।
ਕਰੋਨਾ ਵਾਇਰਸ ਨੇ ਜਿੱਥੇ ਲੋਕਾਂ ਦੇ ਰੋਗਜਾਰ ਖੋਹ ਕੇ ਉਨ੍ਹਾਂ ਨੂੰ ਘਰਾਂ ‘ਚ ਬਿਠਾ ਦਿੱਤਾ ਹੈ ਤਾਂ ਅਜਿਹੇ ਮਾੜੇ ਸਮੇਂ ਵਿਚ ਸਰਕਾਰ ਤੋਂ ਇਲਾਵਾ ਕਈ ਸੰਸਥਾਵਾਂ ਅਤੇ ਅਦਾਕਾਰ ਵੀ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ। ਇਸ ਤਹਿਤ ਹੁਣ ਬਾਲੀਵੁੱਡ ਦੇ ਸੁਪਰ ਸਟਾਰ ਆਮੀਰ ਖ਼ਾਨ ਨੇ ਵੀ ਪ੍ਰਧਾਨ ਮੰਤਰੀ ਦੇ ਪੀਐੱਮ ਫੰਡ ਵਿਚ ਦਾਨ ਦਿੱਤਾ ਹੈ। ਹਾਲਾਂਕਿ ਉਨ੍ਹਾਂ ਵੱਲੋਂ ਕਿੰਨੇ ਪੈਸੇ ਦਾਨ ਕੀਤੇ ਗਏ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਂਰਾਸ਼ਟਰ ਸਰਕਾਰ ਦੀ ਚੀਫ ਮਨੀਸਟਰ ਰਲੀਫ ਵੰਡ ਵਿਚ ਵਿਚ ਡੋਨੇਸ਼ਨ ਦਿੱਤਾ ਹੈ। ਇਸ ਦੇ ਨਾਲ ਹੀ ਅਮੀਰ ਖਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਡਾ ਦੇ ਉਨ੍ਹਾਂ ਕਰਮਚਾਰੀਆਂ ਦੀ ਵੀ ਮਦਦ ਕਰਨਗੇ ਜਿਹੜੇ ਦਿਹਾੜੀ ਦੇ ਤੌਰ ਤੇ ਕੰਮ ਕਰਦੇ ਹਨ। ਦੱਸ ਦੱਈਏ ਕਿ ਲਾਲ ਸਿੰਘ ਚੱਡਾ ਉਨ੍ਹਾਂ ਦੀ ਆਉਣ ਵਾਲੀ ਫਿਲਮ ਹੈ ਜਿਸ ਦਾ ਲੁਕ ਉਹ ਪਹਿਲਾ ਹੀ ਸ਼ੋਸਲ ਮੀਡੀਆ ਤੇ ਸ਼ੇਅਰ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਵੀ ਕਈ ਮਸ਼ਹੂਰ ਚਹਿਰੇ ਸਾਰੁਖ ਖਾਨ, ਸਲਮਾਨ ਖਾਨ, ਰੋਹਿਤ ਸ਼ੈਟੀ. ਅਰਜੁਨ ਕਪੁਰ ਅਤੇ ਅਜੈ ਦੇਵਗਨ ਲੋਕਾਂ ਦੀ ਮਦਦ ਕਰਨ ਵਿਚ ਆਪਣਾ ਹੱਥ ਅੱਗ ਵਧਾ ਚੁੱਕੇ ਹਨ। ਇਸ ਦੇ ਨਾਲ ਹੀ ਅਮਿਤਾਬੱਚਨ ਅਤੇ ਸੋਨਾਖਸੀ ਸਿਨਹਾ ਨੇ ਵੀ ਪੀਐੱਮ ਫੰਡ ਵਿਚ ਆਪਣਾ ਯੋਗਦਾਨ ਦਿੱਤਾ ਹੈ ਪਰ ਉਨ੍ਹਾਂ ਨੇ ਵੀ ਅਮੀਰਖਾਨ ਵਾਂਗ ਇਹ ਨਹੀਂ ਦੱਸਿਆ ਕਿ ਕਿੰਨੀ ਰਾਸ਼ੀ ਉਨ੍ਹਾਂ ਨੇ ਦਾਨ ਦਿੱਤੀ ਹੈ।
ਉਧਰ ਜੇਕਰ ਆਮੀਰ ਖਾਨ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਡਾ ਦੀ ਗੱਲ ਕਰੀਏ ਤਾਂ ਇਸ ਦੀ 70 ਪ੍ਰਤੀਸ਼ਤ ਸੂਟਿੰਗ ਪੂਰੀ ਹੋ ਚੁੱਕੀ ਹੈ ਪਰ ਲੌਕਡਾਊਨ ਦੇ ਐਲਾਨ ਤੋਂ ਬਾਅਦ ਇਸ ਨੂੰ ਵਿਚ ਹੀ ਰੋਕਣਾ ਪਿਆ ਸੀ। ਹਮੇਸ਼ਾਂ ਦੀ ਤਰ੍ਹਾਂ ਇਸ ਸਾਲ ਵੀ ਅਮੀਰਖਾਨ ਦੀ ਫਿਲਮ ਕ੍ਰਿਸ-ਮਿਸ ਤੇ ਰੀਲੀਜ਼ ਹੋਣੀ ਸੀ ਪਰ ਹੁਣ ਕਰੋਨਾ ਵਾਇਰਸ ਦੇ ਕਾਰਨ ਇਸ ਦੀ ਡੇਟ ਅੱਗੇ ਵੀ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।