ਚੰਡੀਗੜ੍ਹ ਦੇ ਲੋਕਾਂ ਲਈ ਰਾਹਤ ਦੀ ਖ਼ਬਰ, ਪਹਿਲੀ ਕਰੋਨਾ ਪੌਜਟਿਵ ਠੀਕ ਹੋਣ ਮਗਰੋਂ ਪੁੱਜੀ ਆਪਣੇ ਘਰ
ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕਰੋਨਾ ਤੇ ਠੱਲ ਪਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ
ਚੰਡੀਗੜ੍ਹ : ਜਿੱਥੇ ਆਏ ਦਿਨ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਦੇ ਨਵੇ-ਨਵੇ ਕੇਸ ਸਾਹਮਣੇ ਆ ਰਹੇ ਹਨ ਉੱਥੇ ਹੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਇਸ ਤੇ ਠੱਲ ਪਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ । ਇਸ ਦੇ ਨਾਲ ਹੀ ਚੰਡਗੜ੍ਹ ਦੇ ਲੋਕਾਂ ਲਈ ਵੱਡੀ ਰਾਹਤ ਦੀ ਖਬਰ ਆਈ ਹੈ ਜਿਥੇ ਪਹਿਲੀ ਕਰੋਨਾ ਪੌਜਟਿਵ ਮਰੀਜ਼ ਹੁਣ ਠੀਕ ਹੋਣ ਤੋਂ ਬਾਅਦ ਆਪਣੇ ਘਰ ਚਲੀ ਗਈ ਹੈ।
ਇਸ 23 ਸਾਲਾ ਲੜਕੀ ਨੇ ਦੱਸਿਆ ਕਿ ਹਸਪਤਾਲ ਦਾ ਇਹ ਸਫਰ ਭਾਂਵੇਂ ਮੁਸ਼ਕਿਲ ਭਰਿਆ ਸੀ ਪਰ ਪਰਿਵਾਰ, ਦੋਸਤਾਂ ਅਤੇ ਡਾਕਟਰਾਂ ਨੇ ਉਸ ਨੂੰ ਬਹੁਤ ਹੌਸਲਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਵਾਇਰਸ ਨਾਲ ਲੜਨਾ ਇਨ੍ਹਾਂ ਮੁਸ਼ਕਿਲ ਨਹੀਂ ਸੀ ਜਿਨ੍ਹਾਂ ਇਸ ਦੇ ਡਰ ਨਾਲ ਲੜਨਾ ਮੁਸ਼ਕਿਲ ਸੀ ਪਰ ਇਸ ਵਾਇਰਸ ਨੂੰ ਹਰਾ ਕੇ ਹੁਣ ਘਰ ਆਉਣ ਤੋਂ ਬਾਅਦ ਕਾਫੀ ਵਧੀਆ ਲੱਗ ਰਿਹਾ ਹੈ ਖਾਸ ਕਰਕੇ ਆਪਣਿਆਂ ਵਿਚ ਆ ਕੇ ।
ਲੜਕੀ ਨੇ ਕਿਹਾ ਕਿ ਇਹ ਮੁਸ਼ਕਿਲ ਦਾ ਸਮਾਂ ਸੀ ਪਰ ਇਸ ਨੇ ਇਕ ਗੱਲ ਸਿਖਾਈ ਹੈ ਕਿ ਜਿੰਦਗੀ ਅਨਐਕਸਪੈਕਟਿਡ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਅਗਲੇ ਪਲ ਕੀ ਹੋ ਜਾਣਾ ਹੈ। ਇਸ ਲਈ ਆਪਣੀ ਜਿੰਦਗੀ ਦਾ ਹਰ ਪਲ ਖੁੱਲ ਕੇ ਜੀਵੇ ਅਤੇ ਜਿੰਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਵੱਧ ਤੋਂ ਵੱਧ ਸਮਾਂ ਉਨ੍ਹਾਂ ਨਾਲ ਬਤੀਤ ਕਰੋ।
ਆਪਣੇ ਤਜਰਬੇ ਬਾਰੇ ਦੱਸਦਿਆ ਲੜਕੀ ਨੇ ਕਿਹਾ ਕਿ ਇਸ ਬਿਮਾਰੀ ਨਾਲ ਸਾਨੂੰ ਇਕੱਠੇ ਹੋ ਕੇ ਭਾਵ ਸ਼ੋਸਲ ਡਿਸਟੈਂਸਿੰਗ ਰੱਖ ਕੇ ਲੜਨਾ ਪਵੇਗਾ ਤਾਂ ਅਸੀਂ ਇਸ ਤੇ ਜਰੂਰ ਜਿੱਤ ਪ੍ਰਾਪਤ ਕਰ ਸਕਦੇ ਹਾਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।