ਅੰਟਾਰਕਟਿਕਾ ਜਾ ਰਹੇ ਜਹਾਜ਼ 'ਚ ਕਰੋਨਾ ਦਾ ਹਮਲਾ, 128 ਲੋਕ ਪੌਜਟਿਵ, ਸਮੁੰਦਰ ਵਿਚਾਲੇ ਫਸਿਆ ਜਹਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿੱਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਹੁਣ ਇਕ ਨਵੇਂ ਕਰੂਜ਼ ਸਿਪ ਤੇ ਕਰੋਨਾ ਵਾਇਰਸ ਦੇ ਹਮਲੇ ਦਾ ਪਤਾ ਚੱਲਿਆ ਹੈ।

coronavirus

ਜਿੱਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਹੁਣ ਇਕ ਨਵੇਂ ਕਰੂਜ਼ ਸਿਪ ਤੇ ਕਰੋਨਾ ਵਾਇਰਸ ਦੇ ਹਮਲੇ ਦਾ ਪਤਾ ਚੱਲਿਆ ਹੈ। ਦੱਸ ਦੱਈਏ ਕਿ ਇਹ ਕਰੂਜ਼ 200 ਤੋਂ ਜਿਆਦਾ ਲੋਕਾਂ ਨੂੰ ਲੈ ਕੇ ਅੰਟਾਰਕਟਿਕਾ ਦੀ ਯਾਤਰਾ ਤੇ ਗਿਆ ਸੀ ਪਰ ਹੁਣ ਇਹ ਉਰੂਗਵੇ ਦੇ ਕੋਲ ਸਮੁੰਦਰ ਵਿਚ ਰੁੱਕਿਆ ਹੋਇਆ ਹੈ ਕਿਉਂਕਿ ਇਸ ਜਹਾਜ ਤੇ ਮੌਜੂਦ ਯਾਤਰੀਆਂ ਵਿਚ 60 ਪ੍ਰਤੀਸ਼ਤ ਲੋਕਾਂ ਨੂੰ ਕਰੋਨਾ ਦਾ ਪੌਜਟਿਵ ਪਾਇਆ ਗਿਆ ਹੈ। ਇਹ ਜਹਾਜ ਆਸਟ੍ਰੇਲੀਆ ਦੀ ਕੰਪਨੀ ਐਕਪੇਡੀਸ਼ਨ ਦਾ ਜਹਾਜ ਹੈ।

ਇਸ ਦੇ ਜ਼ਰੀਏ ਲੋਕ ਅੰਟਾਰਕਟਿਕਾ ਘੁੰਮਣ ਜਾਂਦੇ ਹਨ। ਹੁਣ ਇਸ ਜਹਾਜ ਦੇ ਯਾਤਰੀਆਂ ਨੂੰ ਉਰੂਗਵੇ ਦੇ ਤੱਟਵਰਤੀ ਸ਼ਹਿਰ ਮੋਂਟੇਵਿਡੀਓ ਵਿਚ ਉਤਾਰਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਜਹਾਜ 15 ਮਾਰਚ ਨੂੰ ਅੰਟਾਰਕਟਿਕਾ ਅਤੇ ਸਾਊਥ ਜਾਰਜੀਆ ਦੇ ਲਈ ਨਿਕਲਿਆ ਸੀ। ਜਿਸ ਵਿਚ 217 ਲੋਕ ਸਵਾਰ ਸੀ ਅਤੇ ਇਨ੍ਹਾਂ ਵਿਚੋਂ 128 ਲੋਕ ਕਰੋਨਾ ਪੌਜਟਿਵ ਪਾਏ ਗਏ ਹਨ ਜਦਕਿ 89 ਲੋਕ ਨੈਗਟਿਵ ਮਿਲੇ ਹਨ ਅਤੇ ਇਨ੍ਹਾਂ ਵਿਚੋਂ ਜਿਹੜੇ 6 ਲੋਕਾਂ ਨੂੰ ਸਿਪ ਦੇ ਵਿੱਚੋਂ ਉਤਾਰਿਆ ਗਿਆ ਹੈ

ਉਨ੍ਹਾਂ ਦਾ ਹੁਣ ਮੌਂਟੇਵਿਡੀਓ ਵਿਚ ਇਲਾਜ਼ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੂਜ਼ ਸਿਪ ਚਲਾਉਣ ਵਾਲੀ ਕੰਪਨੀ ਨੇ ਆਸਟ੍ਰੇਲੀਆ ਸਰਕਾਰ ਤੋਂ ਮਦਦ ਮੰਗੀ ਹੈ। ਜਿਸ ਤੋਂ ਬਾਅਦ ਆਸਟ੍ਰੇਲੀਆ ਸਰਕਾਰ 9 ਅਪ੍ਰੈਲ ਨੂੰ ਇਕ ਪਲੇਨ ਭੇਜ ਕੇ ਇਨ੍ਹਾਂ ਆਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਲੋਕਾਂ ਨੂੰ ਏਅਰ ਲਿਫਟ ਕਰੇਗੀ। ਇਸ ਲਈ ਹਰ ਇਕ ਯਾਤਰੀ ਨੂੰ 9300 ਡਾਲਰ ਦੇਣੇ ਹੋਣਗੇ। ਆਸਟ੍ਰਲੇਆ ਦੇ ਸ਼ਹਿਰ ਮੈਲਬਰਨ ਵਿਚ ਉਤਰਨ ਤੋਂ ਬਾਅਦ ਇਹ ਸਾਰੇ ਲੋਕਾਂ ਨੂੰ 14 ਦਿਨ ਦੇ ਲਈ ਕੁਆਰੰਟੀਨ ਵਿਚ ਰੱਖਿਆ ਜਾਵੇਗਾ।

ਉਸ ਤੋਂ ਬਾਅਦ ਹੀ ਲੋਕਾਂ ਨੂੰ ਉਨ੍ਵਾਂ ਦੇ ਘਰ ਜਾਣ ਦਿੱਤਾ ਜਾਵੇਗਾ। ਇਹ ਵੀ ਦੱਸ ਦੱਈਏ ਕਿ ਅਮਰੀਕਾ ਅਤੇ ਯੂਰਪ ਦੇ ਲੋਕ ਨੈਗਟਿਵ ਨਿਕਲੇ ਹਨ ਇਸ ਲਈ ਉਨ੍ਹਾਂ ਨੂੰ ਫਿਕਰ ਦੀ ਲੋੜ ਨਹੀਂ। ਪਰ ਫਿਰ ਵੀ ਅਮਰੀਕਾ ਅਤੇ ਯੂਰਪ  ਦੇ ਇਨ੍ਹਾਂ ਲੋਕਾਂ ਨੇ ਉਰੂਗਵੇ ਦੀ ਸਰਕਾਰ ਨੂੰ ਇਕ ਬੇਨਤੀ ਕੀਤੀ ਹੈ ਕਿ ਇਕ ਵਾਰ ਫਿਰ ਉਨ੍ਹਾਂ ਦਾ ਟੈਸਟ ਕਰਵਾਇਆ ਜਾਵੇ ਤਾਂ ਉਹ ਨਿਸ਼ਚਿੰਤ ਹੋ ਕੇ ਆਪਣੇ ਘਰ ਜਾ ਸਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।