3 ਸਾਲਾ ਬੱਚੇ ਨੂੰ ਘਰ ਛੱਡ ਕੇ ਡਿਊਟੀ ਕਰ ਰਹੀ ਮਹਿਲਾ ਡਾਕਟਰ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿਥੇ ਕਰੋਨਾ ਤੇਜੀ ਨਾਲ ਫੈਲਦਾ ਜਾ ਰਿਹਾ ਹੈ ਉਥੇ ਹੀ ਇਸ ਨੂੰ ਰੋਕਣ ਦੇ ਲਈ ਦਿਨ ਰਾਤ ਪ੍ਰਸ਼ਾਸਨ ਤੇ ਸਿਹਤ ਕਰਮੀ ਆਪਣੀ ਜਾਨ ਦੀ ਪ੍ਰਭਾਵ ਕੀਤੇ ਬਿਨਾ ਇਸ ਨਾਲ ਲੜ ਰਹੇ ਹਨ

coronavirus

ਮੱਧ ਪ੍ਰਦੇਸ਼ : ਜਿਥੇ ਕਰੋਨਾ ਵਾਇਰਸ ਤੇਜੀ ਨਾਲ ਫੈਲਦਾ ਜਾ ਰਿਹਾ ਹੈ ਉਥੇ ਹੀ ਇਸ ਨੂੰ ਰੋਕਣ ਦੇ ਲਈ ਦਿਨ ਰਾਤ ਪ੍ਰਸ਼ਾਸਨ ਅਤੇ ਸਿਹਤ ਕਰਮੀ ਆਪਣੀ ਜਾਨ ਦੀ ਪ੍ਰਭਾਵ ਕੀਤੇ ਬਿਨਾ ਇਸ ਨਾਲ ਲੜ ਰਹੇ ਹਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਮੈਡੀਕਲ ਕਾਲਜ ਵਿਚ ਕਰੋਨਾ ਦੇ ਮਰੀਜ਼ਾਂ ਲਈ ਡਿਊਟੀ ਤੇ ਤੈਨਾਇਤ ਫਾਰਮਾਸਿਸਟ ਡਾਕਟਰ ਵੰਦਨਾ ਤਿਵਾੜੀ ਦੀ ਮੌਤ ਹੋ ਗਈ ਹੈ। ਦੱਸ ਦੱਈਏ ਕਿ ਉਸ ਨੂੰ ਡਿਊਟੀ ਦੇ ਦੌਰਾਨ ਬਰੇਨ ਹੇਮਰੇਜ ਹੋ ਗਿਆ। ਜਿਸ ਤੋਂ ਬਾਅਦ ਗਵਾਲੀਅਰ ਦੇ ਬਿਰਲਾ ਹਸਪਤਾਲ ਵਿਚ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ।

ਜਾਣਕਾਰੀ ਤੋਂ ਪਤਾ ਲੱਗਾ ਹੈ ਇਸ ਡਾਕਟਰ ਨੂੰ 31 ਮਾਰਚ ਨੂੰ ਦਿਮਾਗ ਵਿਚ ਹੇਮਰੇਜ ਹੋਇਆ ਸੀ। ਜਿਸ ਤੋਂ ਬਾਅਦ 1 ਅਪ੍ਰੈਲ ਨੂੰ ਉਸ ਨੂੰ ਗਵਾਲੀਅਰ ਰੈਫ਼ਰ ਕਰ ਦਿੱਤਾ ਸੀ ਪਰ ਪਿਲਛੇ ਦੋ ਦਿਨਾਂ ਤੋਂ ਇਹ ਡਾਕਟਰ ਕੌਮਾਂ ਵਿਚ ਸੀ । ਜ਼ਿਕਰਯੋਗ ਹੈ ਕਿ ਡਿਊਟੀ ਦੇ ਕਾਰਨ ਉਸ ਨੇ ਆਪਣੇ 3 ਸਾਲ ਦੇ ਬੱਚੇ ਨੂੰ ਘਰ ਛੱਡਿਆ ਹੋਇਆ ਸੀ ਅਤੇ ਆਪ ਮੈਡੀਕਲ ਕਾਲਜ ਵਿਚ ਰਹਿੰਦੀ ਸੀ। ਇਸ ਵਾਇਰਸ ਦੀ ਲਾਗ ਦੇ ਕਾਰਨ ਬਹੁਤ ਸਾਰੇ ਅਧਿਕਾਰੀ ਆਪਣੇ ਘਰਾਂ ਵਿਚ ਨਹੀਂ ਜਾਂਦੇ।

ਇਸ ਲਈ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਕਈ ਅਧਿਕਾਰੀ ਗੈਸਟ ਹਾਊਸ ਵਿਚ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਕਈ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਇਸ ਲਾਗ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਮੱਧ ਪ੍ਰਦੇਸ਼ ਸਰਕਾਰ ਨੇ ਕੋਰੋਨਾ ਤਬਾਹੀ ਵਿੱਚ ਡਿਊਟੀ ਕਰ ਰਹੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਹਿੱਤ ਵਿੱਚ ਇਕ ਵੱਡਾ ਫੈਸਲਾ ਲਿਆ ਹੈ। ਸ਼ਿਵਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਰੋਨਾ ਆਫ਼ਤ ਵਿੱਚ ਕੰਮ ਕਰ ਰਹੇ ਕਰਮਚਾਰੀ ਅਤੇ ਅਧਿਕਾਰੀਆਂ ਦੇ ਬੀਮਾ ਕਰਵਾਏ ਜਾਣਗੇ। ਇਹ ਬੀਮਾ 50 ਲੱਖ ਤੱਕ ਦਾ ਹੋਵੇਗਾ।

ਇਸ ਵਿੱਚ ਸ਼ਹਿਰੀ ਪ੍ਰਸ਼ਾਸਨ ਦੇ ਪੁਲਿਸ, ਮਾਲ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੋਣਗੇ, ਜੋ ਕੋਰੋਨਾ ਤਬਾਹੀ ਵਿੱਚ ਡਿਊਟੀ ਕਰ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਘੱਟੋ ਘੱਟ ਕੰਮ ਕਰਦਿਆਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਭਰੋਸਾ ਮਿਲੇ। ਮੰਗ ਕੀਤੀ ਗਈ ਸੀ ਕਿ ਬਹੁਤ ਸਾਰੇ ਹੋਰ ਵਿਭਾਗਾਂ ਦੇ ਕਰਮਚਾਰੀ ਵੀ ਕੋਰੋਨਾ ਤਬਾਹੀ ਵਿਚ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਵੀ ਇਸ ਕਿਸਮ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।