ਕਰੋਨਾ ਵਾਇਰਸ ਨੇ ਲਈ 14 ਮਹੀਨੇ ਦੀ ਬੱਚੀ ਦੀ ਜਾਨ
ਭਾਰਤ ਵਿਚ ਕਰੋਨਾ ਦੇ ਆਏ ਦਿਨ ਨਵੇਂ ਕੇਸ ਸਾਹਮਣੇ ਆ ਰਹੇ ਹਨ ਭਾਵੇਂ ਕਿ ਕੇਂਦਰ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਤੇ ਕਾਬੂ ਪਾਉਣ ਲਈ 21 ਦਿਨ ਦਾ ਲੌਕਡਾਊਨ ਕੀਤਾ ਹੋਇਆ ਹੈ
ਭਾਰਤ ਵਿਚ ਕਰੋਨਾ ਵਾਇਰਸ ਦੇ ਆਏ ਦਿਨ ਨਵੇਂ-ਨਵੇਂ ਕੇਸ ਸਾਹਮਣੇ ਆ ਰਹੇ ਹਨ ਭਾਵੇਂ ਕਿ ਕੇਂਦਰ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਤੇ ਕਾਬੂ ਪਾਉਣ ਲਈ 21 ਦਿਨ ਦਾ ਲੌਕਡਾਊਨ ਕੀਤਾ ਹੋਇਆ ਹੈ ਪਰ ਫਿਰ ਵੀ ਨਵੇਂ ਕੇਸਾਂ ਦੀ ਗਿਣਤੀ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਹੁਣ ਗੁਜਰਾਤ ਦੇ ਜਾਮਨਗਰ ਵਿਚ ਇਕ 14 ਮਹੀਨੇ ਦੀ ਬੱਚੀ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ।
ਇਹ ਕਿਹਾ ਜਾ ਰਿਹਾ ਹੈ ਕਿ ਇਹ ਕਰੋਨਾ ਵਾਇਰਸ ਨਾਲ ਮਰਨ ਵਾਲੇ ਸਭ ਤੋਂ ਘੱਟ ਉਮਰ ਦੀ ਮੌਤ ਹੈ। ਦੱਸ ਦੱਈਏ ਕਿ ਇਹ ਬੱਚੀ ਜਾਮਨਗਰ ਦੀ ਰਹਿਣ ਵਾਲੀ ਸੀ ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਐਤਵਾਰ ਨੂੰ ਇਸ ਲੜਕੀ ਦੀ ਰਿਪੋਰਟ ਪੌਜਟਿਵ ਆਈ ਸੀ। ਜ਼ਿਕਰ ਯੋਗ ਹੈ ਕਿ ਲੜਕੀ ਦੀ ਮੌਤ ਦਾ ਕਾਰਨ ਮਲਟੀ ਆਰਗੇਨ ਫੇਲ ਹੋਣਾ ਦੱਸਿਆ ਜਾ ਰਿਹਾ ਹੈ।
ਜਿਸ ਨਾਲ ਬੱਚੇ ਦਾ ਦਿਲ ਅਤੇ ਗੁਰਦੇ ਦੋਵੇਂ ਫੇਲ ਹੋ ਗਏ ਸਨ। ਭਾਵੇਂ ਕਿ ਬੱਚੇ ਦਾ ਕੋਈ ਵੀ ਰਿਸ਼ਤੇਦਾਰ ਕਰੋਨਾ ਦਾ ਪੌਜਟਿਵ ਨਹੀਂ ਹੈ ਇਸ ਤੋਂ ਇਲਾਵਾ ਪੂਰੇ ਜਾਮਨਗਰ ਜ਼ਿਲ੍ਹੇ ਵਿਚ ਵੀ ਕੋਈ ਕੇਸ ਪੌਜਟਿਵ ਨਹੀਂ ਪਾਇਆ ਗਿਆ। ਗੁਜਰਾਤ ਵਿਚ ਸਵੇਰ ਦੀ ਪ੍ਰੈੱਸ ਕਾਨਫਰੰਸ ਵਿਚ ਕੁਲ 10 ਨਵੇਂ ਕੇਸ ਕਰੋਨਾ ਪੌਜਟਿਵ ਦੇ ਪਾਏ ਗਏ ਹਨ।
ਇਸ ਦੇ ਨਾਲ ਹੀ ਇਨ੍ਹਾਂ ਮਾਮਲਿਆਂ ਵਿਚ ਅਹਿਦਾਬਾਦ ਵਿਚ 6, ਰਾਜਕੋਟ ਵਿਚ 1 ਅਤੇ ਸੂਰਤ ਵਿਚ ਕਰੋਨਾ ਪੌਜਟਿਵਆਂ ਦੇ ਤਿੰਨ ਮਾਮਲੇ ਦਰਜ਼ ਹੋਏ ਹਨ। ਦੱਸ ਦੱਈਏ ਕਿ ਇਸ 14 ਮਹੀਨੇ ਦੀ ਬੱਚੀ ਦੀ ਮੌਤ ਤੋਂ ਬਆਦ ਹੁਣ ਗੁਜਰਾਤ ਵਿਚ ਕਰੋਨਾ ਵਾਇਰਸ ਨਾਲ ਕੁਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।