ਪੰਜਾਬੀ ਨਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਇਆ ਕੋਰੋਨਾ ਦਾ ਦੂਜਾ ਟੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1 ਮਾਰਚ ਨੂੰ ਲਈ ਸੀ ਪਹਿਲੀ ਖੁਰਾਕ

Prime Minister Narendra Modi

ਨਵੀ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਵੱਧ ਰਹੇ ਕੇਸਾਂ ਵਿਚਕਾਰ ਅੱਜ  ਕੋਰੋਨਾ ਦਾ ਦੂਜਾ ਟੀਕਾ ਲਗਵਾਇਆ। ਪ੍ਰਧਾਨ ਮੰਤਰੀ ਨੇ ਖ਼ੁਦ ਟਵੀਟ ਕਰਕੇ ਕਿਹਾ ਕਿ ਮੈਂ ਅੱਜ ਦਿੱਲੀ ਏਮਜ਼ ਵਿਚ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਮਹੱਤਵਪੂਰਨ ਗੱਲ ਹੈ ਕਿ ਪੰਜਾਬ ਤੋਂ ਨਿਸ਼ਾ ਸ਼ਰਮਾ ਅਤੇ ਪੁਡੂਚੇਰੀ ਤੋਂ ਪੀ ਨਿਵੇਦਾ  ਨੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਦਾ ਦੂਜਾ ਟੀਕਾ ਲਗਾਇਆ ਹੈ। 

 

ਨਰਸ ਨਿਸ਼ਾ ਸ਼ਰਮਾ ਨੇ ਕਿਹਾ, ‘ਮੈਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਦਿੱਤੀ। ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਇਹ ਮੇਰੇ ਲਈ ਯਾਦਗਾਰੀ ਪਲ ਸੀ ਕਿਉਂਕਿ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ।

 

 

ਉਸੇ ਸਮੇਂ ਨਰਸ ਪੀ ਨਿਵੇਦਾ ਨੇ ਕਿਹਾ, 'ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਦੀ ਪਹਿਲੀ ਦੂਜੀ ਖੁਰਾਕ ਦਿੱਤੀ ਗਈ । ਅੱਜ ਮੈਨੂੰ ਉਹਨਾਂ  ਨੂੰ ਮਿਲਣ ਦਾ ਅਤੇ ਦੂਜੀ ਵਾਰ ਟੀਕਾ ਲਗਵਾਉਣ ਦਾ ਇਕ ਹੋਰ ਮੌਕਾ ਮਿਲਿਆ। ਮੈਂ ਫਿਰ ਉਤਸ਼ਾਹਿਤ ਹੋ ਗਈ। ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ।

 

 

ਇਸਦੇ ਨਾਲ ਹੀ, ਪੀਐਮ ਮੋਦੀ ਨੇ ਯੋਗ ਲੋਕਾਂ ਨੂੰ ਟੀਕੇ ਦੀ ਖੁਰਾਕ ਲੈਣ ਦੀ ਅਪੀਲ ਕਰਦਿਆਂ ਹੋਇਆ ਕਿਹਾ ਕਿ ਟੀਕਾਕਰਣ ਵਾਇਰਸ ਨੂੰ ਹਰਾਉਣ ਦੇ ਕੁਝ ਤਰੀਕਿਆਂ ਵਿੱਚੋਂ ਇੱਕ ਹੈ।

1 ਮਾਰਚ ਨੂੰ ਲਈ ਸੀ ਪਹਿਲੀ ਖੁਰਾਕ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਮਾਰਚ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ ਸੀ।