ਮੌਸਮ ਵਿਭਾਗ ਦਾ ਅਪਡੇਟ : ਉਤਰ ਭਾਰਤ ਵਿਚ ਤੂਫ਼ਾਨ ਦਾ ਖ਼ਤਰਾ ਅਜੇ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਤੁਸੀਂ ਸੋਮਵਾਰ ਰਾਤ ਨੂੰ ਆਏ ਤੂਫ਼ਾਨ ਤੋਂ ਬਾਅਦ ਇਹ ਸੋਚ ਰਹੇ ਹੋ ਕਿ ਤੂਫ਼ਾਨ ਦਾ ਖ਼ਤਰਾ ਟਲ ਗਿਆ ਹੈ ਤਾਂ ਤੁਸੀਂ ਗ਼ਲਤ ਸੋਚ ਰਹੇ ਹੋ ...

met department alerts for storm on tuesday

ਨਵੀਂ ਦਿੱਲੀ: ਜੇਕਰ ਤੁਸੀਂ ਸੋਮਵਾਰ ਰਾਤ ਨੂੰ ਆਏ ਤੂਫ਼ਾਨ ਤੋਂ ਬਾਅਦ ਇਹ ਸੋਚ ਰਹੇ ਹੋ ਕਿ ਤੂਫ਼ਾਨ ਦਾ ਖ਼ਤਰਾ ਟਲ ਗਿਆ ਹੈ ਤਾਂ ਤੁਸੀਂ ਗ਼ਲਤ ਸੋਚ ਰਹੇ ਹੋ ਕਿਉਂਕਿ ਤੂਫ਼ਾਨ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਅਜੇ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਮੌਸਮ ਵਿਭਾਗ ਦੇ ਨਵੇਂ ਅਪਡੇਟ ਮੁਤਾਬਕ ਮੰਗਲਵਾਰ ਨੂੰ ਦਿੱਲੀ-ਐਨਸੀਆਰ, ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਪੱਛਮ ਉਤਰ ਪ੍ਰਦੇਸ਼, ਪੱਛਮ ਉਤਰ ਪ੍ਰਦੇਸ਼, ਪੱਛਮ ਬੰਗਾਲ ਅਤੇ ਸਿਕਿੱਮ ਵਿਚ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨ ਆਉਣ ਦਾ ਸ਼ੱਕ ਪ੍ਰਗਟਾਇਆ ਹੈ। 

ਇਹੀ ਨਹੀਂ, ਜੰਮੂ-ਕਸ਼ਮੀਰ, ਪੰਜਾਬ, ਅਸਾਮ, ਮੇਘਾਲਿਆ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਬਿਹਾਰ, ਪੱਛਮ ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ ਅਤੇ ਪੂਰਬੀ ਉਤਰ ਪ੍ਰਦੇਸ਼ ਵਿਚ ਵੀ ਤੇਜ਼ੀ ਹਨ੍ਹੇਰੀ ਆ ਸਕਦੀ ਹੈ। ਇਸ ਹਨ੍ਹੇਰੀ-ਤੂਫ਼ਾਨ ਦੇ ਵਿਚਕਾਰ ਤਾਮਿਲਨਾਡੂ, ਕੇਰਲ ਅਤੇ ਦੱਖਣੀ ਕਰਨਾਟਕ ਵਿਚ ਬਾਰਿਸ਼ ਦੀ ਵੀ ਸੰਭਾਵਨਾ ਹੈ। ਹਾਲਾਂਕਿ ਮਹਾਰਾਸ਼ਟਰ ਦੇ ਵਿਦਰਭ ਖੇਤਰ ਵਿਚ ਗਰਮ ਹਵਾਵਾਂ ਦਾ ਦੌਰ ਜਾਰੀ ਰਹੇਗਾ।

ਮੰਗਲਵਾਰ ਨੂੰ ਭਲੇ ਹੀ ਤੂਫ਼ਾਨ ਤੋਂ ਉਤਰ ਭਾਰਤ ਵਿਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਪਰ ਮੌਸਮ ਵਿਭਾਗ ਮੁਤਾਬਕ 9 ਮਈ ਭਾਵ ਬੁੱਧਵਾਰ ਨੂੰ ਇਹ ਪੱਛਮ ਬੰਗਾਲ ਅਤੇ ਸਿਕਿੱਮ ਵੱਲ ਵਧ ਜਾਵੇਗਾ। ਇਸ ਤੋਂ ਇਲਾਵਾ ਪੂਰਬ ਉਤਰ ਦੇ ਹੋਰ ਰਾਜਾਂ ਅਸਾਮ, ਮੇਘਾਲਿਆ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿਚ ਵੀ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨ ਦਾ ਕਹਿਰ ਵਰਤ ਸਕਦਾ ਹੈ।

ਅਸਾਮ ਅਤੇ ਮੇਘਾਲਿਆ ਵਿਚ ਭਾਰੀ ਬਾਰਸ਼ ਦੀ ਵੀ ਸੰਭਾਵਨਾ ਹੈ। ਬੁੱਧਵਾਰ ਤੋਂ ਬਾਅਦ ਤੂਫ਼ਾਨ ਦੇ ਕਮਜ਼ੋਰ ਪੈਣ ਦੀ ਸੰਭਾਵਨਾ ਹੈ। ਦੇਸ਼ ਦੇ ਜ਼ਿਆਦਾਤਰ ਹਿੱਸੇ ਤੋਂ 9 ਮਈ ਨੂੰ ਲੰਘਣ ਤੋਂ ਬਾਅਦ ਇਸ ਦਾ ਅਸਰ 10 ਮਈ ਭਾਵ ਵੀਰਵਾਰ ਨੂੰ ਪੱਛਮ ਬੰਗਾਲ ਵਿਚ ਗੰਗਾ ਦੇ ਤਰਾਈ ਖੇਤਰਾਂ ਵਿਚ ਦੇਖਣ ਨੂੰ ਮਿਲ ਸਕਦਾ ਹੈ।