ਸ੍ਰੀਨਗਰ ਦੇ ਕੁੱਝ ਹਿੱਸਿਆਂ 'ਚ ਤੀਜੇ ਦਿਨ ਵੀ ਪਾਬੰਦੀਆਂ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੱਖਵਾਦੀਆਂ ਦੇ ਬੰਦ ਦੇ ਐਲਾਨ ਦੇ ਤੀਜੇ ਦਿਨ ਸ੍ਰੀਨਗਰ ਦੇ ਕੁੱਝ ਹਿੱਸਿਆਂ 'ਚ ਮੰਗਲਵਾਰ ਵੀ ਪਾਬੰਦੀ ਜਾਰੀ ਰਹੀ। ਪਾਬੰਦੀ ਕਾਰਨ ਘਾਟੀ 'ਚ ਜਨਜੀਵਨ ਪ੍ਰਭਾਵਤ ਹੋਇਆ ਹੈ...

Restrictions in some parts of Srinagar

ਸ੍ਰੀਨਗਰ, 8 ਮਈ : ਵੱਖਵਾਦੀਆਂ ਦੇ ਬੰਦ ਦੇ ਐਲਾਨ ਦੇ ਤੀਜੇ ਦਿਨ ਸ੍ਰੀਨਗਰ ਦੇ ਕੁੱਝ ਹਿੱਸਿਆਂ 'ਚ ਮੰਗਲਵਾਰ ਵੀ ਪਾਬੰਦੀ ਜਾਰੀ ਰਹੀ। ਪਾਬੰਦੀ ਕਾਰਨ ਘਾਟੀ 'ਚ ਜਨਜੀਵਨ ਪ੍ਰਭਾਵਤ ਹੋਇਆ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ਹਿਰ ਦੇ ਸੱਤ ਥਾਣੇ ਖੇਤਰਾਂ 'ਚ ਵਿਚ ਕ੍ਰਿਮੀਨਲ ਪ੍ਰੋਸੀਕਿਊਸ਼ਨ ਕੋਡ ਦੀ ਧਾਰਾ 144 ਦੇ ਤਹਿਤ ਪਾਬੰਦੀਆਂ ਜਾਰੀ ਹਨ। ਉਨ੍ਹਾਂ ਨੇ ਦਸਿਆ ਕਿ ਪ੍ਰਸ਼ਾਸਨ ਨੇ ਸ਼ਹਿਰ ਦੇ ਸੱਤ ਥਾਣਾ ਖੇਤਰਾਂ ਮਹਰਾਜਗੰਜ, ਰੈਨਵਾਰੀ, ਖ਼ਾਨਯਾਰ, ਨੌਹੱਟਾ ਅਤੇ ਸਫ਼ਾਕਦਲ 'ਚ ਸਖਤ ਪਾਬੰਦੀ ਅਤੇ ਮੈਸੂਮਾ ਅਤੇ ਕਰਾਲਖੁਦ 'ਚ ਅਧੂਰੀ ਪਾਬੰਦੀ ਲਗਾਈ ਹੈ। 

ਅਧਿਕਾਰੀ ਨੇ ਦਸਿਆ ਕਿ ਦੱਖਣ ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆਂ ਸ਼ਹਿਰਾਂ 'ਚ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ ਜਦਕਿ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਪੂਰੀ ਘਾਟੀ 'ਚ ਭਾਰੀ ਗਿਣਤੀ 'ਚ ਸੁਰੱਖਿਆ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਸਾਵਧਾਨੀ ਉਪਾਅ ਦੇ ਤੌਰ 'ਤੇ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ।

ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫ਼ਾਰੂਕ ਅਤੇ ਮੁਹੰਮਦ ਯਾਸੀਨ ਮਲਿਕ ਦੇ ਅਗਵਾਈ 'ਚ ਵੱਖਵਾਦੀ ਸਮੂਹਾਂ ਦੇ ਇਕ ਸੰਗਠਨ ਜੁਆਇੰਟ ਰੈਜ਼ੀਸਟੈਂਸ ਲੀਡਰਸ਼ਿਪ (ਜੇਆਰਐਲ) ਨੇ ਸੁਰੱਖਿਆ ਜਵਾਨਾਂ ਨਾਲ ਸੰਘਰਸ਼ਾਂ  ਦੌਰਾਨ ਹੋਈ ਨਾਗਰਿਕਾਂ ਦੀ ਮੌਤ ਦੇ ਵਿਰੋਧ 'ਚ ਬੁੱਧਵਾਰ ਨੂੰ ਬੰਦ ਦਾ ਐਲਾਨ ਕੀਤਾ ਹੈ।

ਇਹ ਸੰਘਰਸ਼ ਉਸ ਮੁਠਭੇੜ ਤੋਂ ਬਾਅਦ ਹੋਏ, ਜਿਸ ਵਿਚ ਕਸ਼ਮੀਰ ਯੂਨੀਵਰਸਿਟੀ ਦੇ ਇਕ ਸਹਾਇਕ ਪ੍ਰੋਫ਼ੈਸਰ ਸਮੇਤ ਪੰਜ ਅਤਿਵਾਦੀ ਮਾਰੇ ਗਏ ਸਨ। ਜਿੱਥੇ ਗਿਲਾਨੀ ਅਤੇ ਮੀਰਵਾਈਜ਼ ਨੂੰ ਘਰ 'ਚ ਨਜ਼ਰਬੰਦ ਕੀਤਾ ਗਿਆ ਹੈ, ਉਥੇ ਹੀ ਮਲਿਕ ਨੂੰ ਸ਼ਨੀਵਾਰ ਤੋਂ ਸਾਵਧਾਨੀ ਨਾਲ ਹਿਰਾਸਤ 'ਚ ਰੱਖਿਆ ਗਿਆ ਹੈ।  ਵੱਖਵਾਦੀਆਂ ਵਲੋਂ ਬੰਦ ਦੇ ਐਲਾਨ ਕਾਰਨ ਪੂਰੀ ਘਾਟੀ 'ਚ ਅਜ ਸਧਾਰਨ ਜਨਜੀਵਨ ਪ੍ਰਭਾਵਿਤ ਹੋਇਆ।

ਉਨ੍ਹਾਂ ਨੇ ਦਸਿਆ ਕਿ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਸਕੂਲ, ਕਾਲਜ ਅਤੇ ਹੋਰ ਸਿੱਖਿਅਕ ਸੰਸਥਾਨਾਂ ਨੂੰ ਸਾਵਧਾਨੀ ਤੌਰ 'ਤੇ ਬੰਦ ਕਰ ਦਿਤਾ ਗਿਆ ਹੈ। ਬੰਦ ਦੇ ਐਲਾਨ ਕਾਰਨ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਰਿਹਾ ਜਦਕਿ ਜਨਤਕ ਟ੍ਰਾਂਸਪੋਰਟ ਵਾਹਨ ਸੜਕਾਂ 'ਤੇ ਨਹੀਂ ਉਤਰੇ। ਅਧਿਕਾਰੀ ਨੇ ਦਸਿਆ ਕਿ ਹੁਣ ਤਕ ਸਾਰੀ ਘਾਟੀ 'ਚ ਹਾਲਤ ਸ਼ਾਂਤੀਪੂਰਨ ਬਣੀ ਹੋਈ ਹੈ।