ਕੰਨੌਜ 'ਚ ਮਾਮੇ-ਭਾਣਜੇ 'ਤੇ ਸਮੂਹਕ ਬਲਾਤਕਾਰ ਦਾ ਦੋਸ਼, ਪੀੜਤਾ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਕੰਨੌਜ ਦੇ ਇਕ ਪਿੰਡ ਵਿਚ ਮਾਮੇ-ਭਾਣਜੇ ਵਲੋਂ ਇਕ ਲੜਕੀ ਨਾਲ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ...

two booked in rape case in kannuj uttar pradesh

ਲਖਨਊ : ਉਤਰ ਪ੍ਰਦੇਸ਼ ਦੇ ਕੰਨੌਜ ਦੇ ਇਕ ਪਿੰਡ ਵਿਚ ਮਾਮੇ-ਭਾਣਜੇ ਵਲੋਂ ਇਕ ਲੜਕੀ ਨਾਲ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਲੜਕੀ ਨੂੰ ਬਦਨਾਮ ਕਰਨ ਲਈ ਇਕ ਲੜਕੇ ਦੇ ਨਾਲ ਉਸ ਦੀ ਤਸਵੀਰ ਵਾਇਰਲ ਕਰ ਦਿਤੀ, ਜਿਸ ਤੋਂ ਦੁਖੀ ਹੋ ਕੇ ਲੜਕੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਯੂਪੀ ਦੇ ਕੰਨੌਜ ਜ਼ਿਲ੍ਹੇ ਵਿਚ ਸਦਰ ਕੋਤਵਾਲੀ ਖੇਤਰ ਦੇ ਇਕ ਪਿੰਡ ਵਿਚ ਸ਼ਾਮ ਛੇ ਵਜੇ ਮਾਮਾ-ਭਾਣਜੇ ਨੇ ਲੜਕੀ ਨਾਲ ਖੇਤ ਵਿਚ ਗੈਂਗਰੇਪ ਕੀਤਾ ਅਤੇ ਫਿਰ ਲੜਕੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਲ ਇਕ ਲੜਕੇ ਨਾਲ ਉਸ ਦੀ ਤਸਵੀਰ ਖਿੱਚ ਕੇ ਉਸ ਨੂੰ ਵਾਇਰਲ ਕਰ ਦਿਤਾ। ਇਸ ਤੋਂ ਦੁਖੀ ਲੜਕੀ ਨੇ ਸੋਮਵਾਰ ਸਵੇਰੇ ਘਰ 'ਤੇ ਜ਼ਹਿਰ ਖਾ ਲਿਆ। ਹਾਲਾਂਕਿ ਉਸ ਦੀ ਜਾਨ ਬਚ ਗਈ ਅਤੇ ਸ਼ਾਮ ਨੂੰ ਹੋਸ਼ ਆਉਣ 'ਤੇ ਉਸ ਨੇ ਘਟਨਾ ਦੀ ਜਾਣਕਾਰੀ ਪਰਵਾਰ ਵਾਲਿਆਂ ਨੂੰ ਦਿਤੀ।

ਇਸ ਤੋਂ ਬਾਅਦ ਪੀੜਤਾ ਨੂੰ ਲੈ ਕੇ ਪਰਵਾਰ ਵਾਲਿਆਂ ਨੇ ਸਦਰ ਥਾਣੇ ਪਹੁੰਚ ਕੇ ਦੋਵੇਂ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰਵਾਇਆ, ਜਿਸ ਤੋਂ ਬਾਅਦ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕੰਨੌਜ ਸਦਰ ਥਾਣਾ ਖੇਤਰ ਦੇ ਇਕ ਪਿੰਡ ਦੀ 18 ਸਾਲਾ ਲੜਕੀ ਐਤਵਾਰ ਸ਼ਾਮ ਖੇਤਾਂ ਵੱਲ ਗਈ ਸੀ। ਉਸੇ ਵੇਲੇ ਪਿੰਡ ਦੇ ਅਨਿਲ ਨੇ ਅਪਣੇ ਭਾਣਜੇ ਵਿਪਿਨ ਨਾਲ ਮਿਲ ਕੇ ਲੜਕੀ ਨੂੰ ਫੜ ਲਿਆ ਅਤੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ।