ਪਾਕਿਸਤਾਨ ਨੇ 34 ਭਾਰਤੀ ਮਛੇਰਿਆਂ ਨੂੰ ਲਿਆ ਹਿਰਾਸਤ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੀ ਮੈਰੀਟਾਈਮ ਸਕਿਓਰਿਟੀ ਏਜੰਸੀ ਨੇ 6 ਕਿਸ਼ਤੀਆਂ ਵੀ ਜ਼ਬਤ ਕੀਤੀਆਂ

34 Indian Fishermen Arrested For Straying Into Pakistan Waters

ਕਰਾਚੀ : ਪਾਕਿਸਤਾਨ ਨੇ ਦੇਸ਼ ਦੀ ਜਲ ਸਰਹੱਦ  'ਚ ਦਾਖਲ ਹੋਣ ਕਾਰਨ ਭਾਰਤ ਦੇ 34 ਮਛੇਰਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਪਾਕਿਸਤਾਨੀ ਸਮੁੰਦਰੀ ਫ਼ੌਜ ਦੇ ਤਹਿਤ ਆਉਣ ਵਾਲੀ ਮੈਰੀਟਾਈਮ ਸਕਿਓਰਿਟੀ ਏਜੰਸੀ ਨੇ ਇਨ੍ਹਾਂ ਮਛੇਰਿਆਂ ਨੂੰ ਹਿਰਾਸਤ 'ਚ ਲਿਆ ਹੈ। ਪਾਕਿਸਤਾਨ ਦੀ ਮੈਰੀਟਾਈਮ ਸਕਿਓਰਿਟੀ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਮਛੇਰਿਆਂ ਨਾਲ 6 ਕਿਸ਼ਤੀਆਂ ਨੂੰ ਸੀਜ਼ ਕਰ ਲਿਆ ਗਿਆ ਹੈ।

ਬੁਲਾਰੇ ਨੇ ਦਸਿਆ ਕਿ ਮਛੇਰਿਆਂ ਨੂੰ ਸਥਾਨਕ ਪੁਲਿਸ ਨੂੰ ਸੌਂਪ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਛੇਰਿਆਂ ਨੂੰ ਮੈਜੀਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਜਿਥੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਲੈਣ ਦਾ ਫ਼ੈਸਲਾ ਹੋਵੇਗਾ।'' ਜਨਵਰੀ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦ ਪਾਕਿਸਤਾਨੀ ਸਮੁੰਦਰੀ ਫ਼ੌਜ ਨੇ ਭਾਰਤ ਦੇ ਮਛੇਰਿਆਂ ਨੂੰ ਹਿਰਾਸਤ 'ਚ ਲਿਆ ਹੋਵੇ। ਇਸ ਤੋਂ ਪਹਿਲਾਂ ਜਨਵਰੀ 'ਚ ਪਾਕਿਸਤਾਨ ਨੇ 5 ਗੁਜਰਾਤੀ ਮਲਾਹਾਂ ਨੂੰ ਹਿਰਾਸਤ 'ਚ ਲੈ ਕੇ ਜੇਲ ਭੇਜ ਦਿਤਾ ਸੀ।

ਪਾਕਿਸਤਾਨ ਨੇ ਪਿਛਲੇ ਹੀ ਮਹੀਨੇ ਕਰਾਚੀ ਦੀ ਲਾਂਧੀ ਅਤੇ ਮਾਲਿਰ ਜੇਲਾਂ ਤੋਂ 250 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ। ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਨੇ ਤਿੰਨ ਗੇੜਾਂ 'ਚ ਛੱਡਿਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਪ੍ਰੈਲ 'ਚ 4 ਬੈਚਾਂ 'ਚ 360 ਮਛੇਰਿਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ।