ਭਾਰਤ ਨੂੰ ਮਿਲੀ ਵੱਡੀ ਸਫਲਤਾ, ਚੀਨ ਸੀਮਾ ਤੱਕ ਸੜਕ ਬਣ ਕੇ ਤਿਆਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕ਼ਾਊਨ ਦੇ ਇਸ ਦੌਰ ਵਿਚ ਭਾਰਤ ਨੇ ਪਿਥੌਰਾਗੜ ਨਾਲ ਲਗਦੀ ਚੀਨ ਦੀ ਸਰਹੱਦ ਤੱਕ ਸੜਕ ਬਣਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕ਼ਾਊਨ ਦੇ ਇਸ ਦੌਰ ਵਿਚ ਭਾਰਤ ਨੇ ਪਿਥੌਰਾਗੜ ਨਾਲ ਲਗਦੀ ਚੀਨ ਦੀ ਸਰਹੱਦ ਤੱਕ ਸੜਕ ਬਣਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਇਸ ਸੜਕ ਦਾ ਆਨਲਾਈਨ ਉਦਘਾਟਨ ਕੀਤਾ ਹੈ।

ਦਰਅਸਲ ਕੈਲਾਸ਼-ਮਾਨਸਰੋਵਰ ਯਾਤਰਾ ਮਾਰਗ ਦੇ ਰੂਪ ਵਿਚ ਪ੍ਰਸਿੱਧ ਧਾਰਚੁਲਾ ਤੋਂ ਲਿਪੁਲੇਖ (ਚੀਨ ਸਰਹੱਦ) ਤੱਕ ਬੀਆਰਓ ਵੱਲੋਂ ਨਿਰਮਾਣ ਕੀਤੀ ਗਈ ਸੜਕ ਦੇਸ਼ ਨੂੰ ਸਮਰਪਿਤ ਹੋ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜਧਾਨੀ ਦਿੱਲੀ ਤੋਂ ਵੀਡੀਓ ਕਾਨਫਰੰਸ ਜ਼ਰੀਏ ਸੜਕ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਚੀਨ ਸਰਹੱਦ ਤੱਕ ਸੜਕ ਬਣਾਉਣ ਨਾਲ ਦੇਸ਼ ਮਜ਼ਬੂਤ ਹੋਇਆ ਹੈ। 

ਰਾਜਨਾਥ ਸਿੰਘ ਨੇ ਕਿਹਾ ਕਿ ਸੜਕ ਦੇ ਨਿਰਮਾਣ ਨਾਲ ਕੈਲਾਸ਼ ਮਾਨਸਰੋਵਰ ਯਾਤਰਾ ਲਈ ਸਹੂਲਤ ਮਿਲੇਗੀ ਅਤੇ ਸੈਨਾ, ਆਈਟੀਬੀਪੀ ਅਤੇ ਐਸਐਸਬੀ ਦੇ ਜਵਾਨ ਚੌਕੀਆਂ ਤੱਕ ਵਾਹਨਾਂ ਰਾਹੀਂ ਪਹੁੰਚ ਸਕਣਗੇ। ਇਹ ਸੜਕ ਰਣਨੀਤਕ ਅਤੇ ਧਾਰਮਿਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਸਾਡੀ ਫੌਜ ਨੂੰ ਵੀ ਹੁਣ ਚੀਨ ਦੀ ਸਰਹੱਦ ਤੱਕ ਪਹੁੰਚਣ ਵਿਚ ਅਸਾਨੀ ਹੋਵੇਗੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਬਾਰੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਇਸ ਮੌਕੇ ਚੀਫ ਆਫ ਡਿਫੈਂਸ ਜਨਰਲ ਬਿਪਨ ਰਾਵਤ ਅਤੇ ਥਲ ਸੈਨਾ ਮੁਖੀ ਜਨਰਲ ਮਨੋਜ ਮੁਕਿੰਦ ਨਰਵਣੇ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਕੈਲਾਸ਼ ਮਾਨਸਰੋਵਰ ਦੀ ਯਾਤਰਾ ਵੀ ਹੁਣ ਅਸਾਨ ਹੋਵੇਗੀ।

ਬੀਆਰਓ ਨੇ 80 ਕਿਲੋਮੀਟਰ ਦੀ ਇਸ ਸੜਕ ਨਾਲ ਧਾਰਚੁਲਾ ਨੂੰ ਲਿਪੁਲੇਖ ਨਾਲ ਜੋੜਿਆ ਹੈ। ਬੀਆਰਓ ਨੂੰ ਇਸ ਸੜਕ ਦੇ ਨਿਰਮਾਣ ਦੀ ਜ਼ਿੰਮੇਵਾਰੀ 2003 ਵਿਚ ਸੌਂਪੀ ਗਈ ਸੀ।