ਐਸ.ਬੀ.ਆਈ ਨੇ ਵਿਆਜ ਦਰਾਂ 'ਚ 0.15 ਫ਼ੀ ਸਦੀ ਦੀ ਕੀਤੀ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੇ ਵਿਆਜ ਦਰਾਂ ਘਟਾਉਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਤੋਂ ਬਾਅਦ ਐਮ.ਸੀ.ਐਲ.ਆਰ. 'ਤੇ ਅਧਾਰਤ ਕਰਜ਼ਿਆਂ 'ਤੇ ਈ.ਐਮ.ਆਈ. ਘੱਟ

File Photo

ਨਵੀਂ ਦਿੱਲੀ, 7 ਮਈ : ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੇ ਵਿਆਜ ਦਰਾਂ ਘਟਾਉਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਤੋਂ ਬਾਅਦ ਐਮ.ਸੀ.ਐਲ.ਆਰ. 'ਤੇ ਅਧਾਰਤ ਕਰਜ਼ਿਆਂ 'ਤੇ ਈ.ਐਮ.ਆਈ. ਘੱਟ ਜਾਵੇਗੀ। ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਐਸ.ਬੀ.ਆਈ. ਨੇ ਵਿਆਜ ਦਰਾਂ ਵਿਚ 0.15ਫ਼ੀ ਸਦੀ ਦੀ ਕਟੌਤੀ ਕੀਤੀ ਹੈ। ਇਸ ਦੇ ਇਲਾਵਾ ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਨੇ ਬਜ਼ੁਰਗ ਨਾਗਰਿਕਾਂ ਲਈ ਇਕ ਵਿਸ਼ੇਸ਼ ਜਮਾਂ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਹੈ। ਇਸ 'ਚ ਬਜ਼ੁਰਗ ਨਾਗਰਿਕਾਂ ਨੂੰ ਵੱਧ ਵਿਆਜ ਮਿਲੇਗਾ।

ਐਸ.ਬੀ.ਆਈ ਨੇ ਬਿਆਨ 'ਚ ਕਿਹਾ ਕਿ ਵਿਆਜ਼ ਦਰਾਂ 'ਚ ਗਿਰਾਵਟ ਦੇ ਮੌਜੂਦਾ ਦੌਰ 'ਚ ਸੀਨੀਅਰ ਸਿਟੀਜਨ ਦੇ ਹਿਤਾਂ ਨੂੰ ਧਿਆਨ 'ਚ ਰੱਖਦੇ ਹੋਏ ਬੈਂਕ ਨੇ ਉਨ੍ਹਾਂ ਲਈ ਨਵਾਂ ਉਤਪਾਦ 'ਐਸਬੀਆਈ ਵੀਕੇਅਰ ਡਿਪਾਜ਼ਿਟ' ਪੇਸ਼ ਕੀਤਾ ਹੈ। ਬੈਂਕ ਨੇ ਇਹ ਯੋਜਨਾ ਪਰਚੂਨ ਮਿਆਦੀ ਜਮਾਂ ਬਲਾਕ ਸ਼ੁਰੂ ਕੀਤਾ ਹੈ। ਇਸ ਨਵੀਂ ਯੋਜਨ ਤਹਿਤ ਸੀਨੀਅਰ ਸਿਟੀਜਨ ਨੂੰ ਪੰਜ ਸਾਲ ਤੇ ਉਸ ਤੋਂ ਵੱਧ ਦੀ ਮਿਆਦ ਦੀ ਪਰਚੂਨ ਮਿਆਦੀ ਜਮਾਂ 'ਤੇ 0.30 ਫ਼ੀ ਸਦੀ ਵਾਧੂ ਪ੍ਰੀਮੀਅਮ ਦਿਤਾ ਜਾਵੇਗਾ। ਯੋਜਨਾ 30 ਦਸੰਬਰ ਤਕ ਲਾਗੂ ਰਹੇਗੀ। ਹਾਲਾਂਕਿ, ਐਸਬੀਆਈ ਨੇ ਪਰਚੂਨ ਮਿਆਦੀ 'ਤਿੰਨ ਸਾਲ ਤਕ ਦੀ' ਜਮਾਂ 'ਤੇ ਵਿਆਜ਼ ਦਰ 'ਚ 0.20 ਫ਼ੀ ਸਦੀ ਦੀ ਕਟੌਤੀ ਕੀਤੀ ਹੈ। ਬੈਂਕ ਨੇ ਕਿਹਾ ਹੈ ਕਿ ਇਹ ਕਟੌਤੀ 12 ਮਈ ਤਕ ਲਾਗੂ ਰਹੇਗੀ।  (ਪੀਟੀਆਈ)