ਆਕਸੀਜਨ ਦੀ ਕਾਲਾਬਜ਼ਾਰੀ ਨੂੰ ਲੈ ਕੇ ਸਖ਼ਤ ਹੋਈ ਸਰਕਾਰ, ਕੰਟੇਨਰ ’ਚ ਲੱਗਣਗੇ GPS ਟ੍ਰੈਕਿੰਗ ਡਿਵਾਇਸ  

ਏਜੰਸੀ

ਖ਼ਬਰਾਂ, ਰਾਸ਼ਟਰੀ

ਸੜਕ ਆਵਾਜਾਈ ਅਤੇ ਰਾਜ ਮਾਰਗ ਨੇ ਬੀਤੀ 4 ਮਈ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

Oxygen container

ਨਵੀਂ ਦਿੱਲੀ :  ਦੇਸ਼ ’ਚ ਕੋਰੋਨਾ ਵਾਇਰਸ ਦੇ ਬੇਕਾਬੂ ਹੁੰਦੇ ਮਾਮਲਿਆਂ ਦੇ ਨਾਲ-ਨਾਲ ਆਕਸੀਜਨ ਦਾ ਸੰਕਟ ਵੀ ਕਾਫ਼ੀ ਗਹਿਰਾ ਹੈ ਤੇ ਇਸ ਦੇ ਨਾਲ-ਨਾਲ ਆਕਸਜੀਨ ਦੀ ਕਾਲਾਬਜ਼ਾਰੀ ਦੀਆਂ ਵੀ ਖ਼ਬਰਾਂ ਸਾਹਮਣੇ ਆਈਆ ਹਨ। ਹੁਣ ਇਸ ਕਾਲਾਬਜ਼ਾਰੀ ਨੂੰ ਰੋਕਣ ਅਤੇ ਸਪਲਾਈ ’ਚ ਹੋਣ ਵਾਲੀ ਦੇਰੀ ਨੂੰ ਦੇਖ਼ਦੇ ਹੋਏ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਆਕੀਸਜਨ ਲੈ ਜਾਣ ਵਾਲੇ ਸਾਰੇ ਆਕਸੀਜਨ ਕੰਟੇਨਰ/ਟੈਂਕਰ/ਵਾਹਨਾਂ ’ਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਇਸ ਦਾ ਹੋਣਾ ਜ਼ਰੂਰੀ ਕਰ ਦਿੱਤਾ ਹੈ।

 

 

ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਆਕਸੀਜਨ ਲੈ ਜਾਣ ਵਾਲੇ ਸਾਰੇ ਕੰਟੇਨਰਾਂ, ਟੈਂਕਰਾਂ ਅਤੇ ਵਾਹਨਾਂ ਨੂੰ ਏ.ਆਈ.ਐੱਸ. 140 ਦੇ ਮੁਤਾਬਕ ਵਾਹਨ ਸਥਾਨ ਟ੍ਰੈਕਿੰਗ ਡਿਵਾਇਸ ਉਪਕਰਨਾਂ ਨਾਲ ਫਿੱਟ ਕਰਨ ਦੀ ਲੋੜ ਹੋਵੇਗੀ। ਸਰਕਾਰ ਨੇ ਕਿਹਾ ਕਿ ਅਜਿਹੇ ਉਪਕਰਨ ਆਕਸੀਜਨ ਟੈਂਕਰਾਂ ਦੀ ਉੱਚਿਤ ਨਿਗਰਾਨੀ ਅਤੇ ਸੁਰੱਖਿਆ ਯਕੀਨੀ ਕਰਨਗੇ ਅਤੇ ਇਨ੍ਹਾਂ ਦੇ ਆਪਣੇ ਸਥਾਨ ਤੱਕ ਪਹੁੰਚਾਉਣ ’ਚ ਕੋਈ ਦੇਰੀ ਨਹੀਂ ਹੋਵੇਗੀ। ਸੜਕ ਆਵਾਜਾਈ ਅਤੇ ਰਾਜ ਮਾਰਗ ਨੇ ਬੀਤੀ 4 ਮਈ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।