ਨਦੀ 'ਚ ਫਸੇ ਦੋ ਨੌਜਵਾਨਾਂ ਲਈ ਮਸੀਹਾ ਬਣੇ ਫੌਜ ਦੇ ਜਵਾਨ, ਬਚਾਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

5 ਘੰਟੇ ਤੱਕ ਚੱਲਿਆ ਆਪਰੇਸ਼ਨ

An army man who became the Messiah for two young men trapped in the river, saved lives

 

 ਜੰਮੂ:  ਭਾਰਤੀ ਫੌਜ ਦੇ ਅਦੁੱਤੀ ਸਾਹਸ ਦੇ ਕਿੱਸੇ ਅਕਸਰ ਸੁਣਨ ਨੂੰ ਮਿਲਦੇ ਹਨ। ਤੂਫ਼ਾਨ, ਹੜ੍ਹ ਜਾਂ ਕੋਈ ਵੀ ਅਜਿਹੀ ਕੁਦਰਤੀ ਅਤੇ ਮਨੁੱਖੀ ਆਫ਼ਤ ਹੋਵੇ, ਫ਼ੌਜ ਦੇ ਜਵਾਨ ਹਰ ਸਮੇਂ ਆਪਣੀ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਰਹਿੰਦੇ ਹਨ। ਅਜਿਹੇ ਹੀ ਇੱਕ ਦਲੇਰਾਨਾ ਆਪ੍ਰੇਸ਼ਨ ਵਿੱਚ ਜੰਮੂ-ਕਸ਼ਮੀਰ ਵਿੱਚ ਫੌਜ ਦੇ ਜਵਾਨਾਂ ਨੇ ਪੁਲਿਸ ਨਾਲ ਮਿਲ ਕੇ ਦੋ ਨੌਜਵਾਨਾਂ ਦੀ ਜਾਨ ਬਚਾਈ। ਇਹ ਨੌਜਵਾਨ ਕਿਸ਼ਤਵਾੜ ਜ਼ਿਲ੍ਹੇ ਵਿੱਚ ਚਨਾਬ ਨਦੀ ਦੇ ਵਹਾਅ ਵਿੱਚ ਫਸ ਗਏ ਸਨ। ਕਰੀਬ 5 ਘੰਟੇ ਤੱਕ ਚੱਲੇ ਇਸ ਬਚਾਅ ਮੁਹਿੰਮ ਦੌਰਾਨ ਜਵਾਨਾਂ ਨੇ ਆਪਣੀ ਜਾਨ 'ਤੇ ਖੇਡ ਕੇ ਦੋਵਾਂ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

 

 

ਜਾਣਕਾਰੀ ਅਨੁਸਾਰ ਦੋ ਨੌਜਵਾਨ ਸੁਨੀਲ ਅਤੇ ਬਬਲੂ ਸ਼ਨੀਵਾਰ ਦੇਰ ਸ਼ਾਮ ਕਿਸ਼ਤਵਾੜ ਦੇ ਪਦਾਰ ਖੇਤਰ ਦੇ ਦੂਰ-ਦੁਰਾਡੇ ਪਿੰਡ ਸ਼ੋਲਾ ਵਿੱਚ ਚਿਨਾਬ ਨਦੀ ਪਾਰ ਕਰਨ ਲਈ ਰਵਾਨਾ ਹੋਏ ਸਨ। ਉਹ ਦੋਵੇਂ ਇੱਕ ਜੇਸੀਬੀ ਵਿੱਚ ਬੈਠੇ ਸਨ ਅਤੇ ਨਦੀ ਦੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਇਸ ਦੌਰਾਨ ਚਨਾਬ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ। ਦੋਵੇਂ ਨੌਜਵਾਨ ਤੇਜ਼ ਦਰਿਆ ਵਿਚ ਫਸ ਗਏ।

 

ਘਟਨਾ ਦੀ ਸੂਚਨਾ ਪੁਲਿਸ ਤੱਕ ਪਹੁੰਚ ਗਈ। ਜਦੋਂ ਨੌਜਵਾਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਤਾਂ ਫੌਜ ਦੀ ਮਦਦ ਲੈਣ ਦਾ ਫੈਸਲਾ ਕੀਤਾ ਗਿਆ। ਪ੍ਰਸ਼ਾਸਨ ਰਾਹੀਂ ਫੌਜ ਦੀ 17 ਰਾਸ਼ਟਰੀ ਰਾਈਫਲਜ਼ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਜਵਾਨਾਂ ਨੇ ਪੁਲਿਸ ਨਾਲ ਮਿਲ ਕੇ ਬਚਾਅ ਮੁਹਿੰਮ ਚਲਾਈ। ਅਧਿਕਾਰੀਆਂ ਮੁਤਾਬਕ ਪਾਣੀ ਦਾ ਪੱਧਰ ਵਧਣ ਅਤੇ ਤੇਜ਼ ਕਰੰਟ ਕਾਰਨ ਬਚਾਅ ਕਾਰਜ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਇੰਨਾ ਵੱਧ ਗਿਆ ਸੀ ਕਿ ਦੋਵੇਂ ਨੌਜਵਾਨ ਜਿਸ ਜੇਸੀਬੀ 'ਤੇ ਸਵਾਰ ਹੋ ਕੇ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਲਗਭਗ ਡੁੱਬਣ ਹੀ ਵਾਲਾ ਸੀ।

 

 

ਦੋਵਾਂ ਨੇ ਜੇਸੀਬੀ ਦੇ ਉੱਪਰ ਬੈਠ ਕੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ ਸੀ। ਔਖੇ ਵੇਲੇ ਫੌਜ ਦੇ ਜਵਾਨਾਂ ਨੇ ਸਭ ਤੋਂ ਪਹਿਲਾਂ ਪੁਲ ਦੇ ਦੋਵੇਂ ਪਾਸੇ ਰੱਸੀਆਂ ਬੰਨ੍ਹੀਆਂ। ਇਸ ਤੋਂ ਬਾਅਦ ਦੋ ਬਹਾਦਰ ਸਿਪਾਹੀਆਂ ਨੇ ਕਮਰ ਦੁਆਲੇ ਰੱਸੀ ਬੰਨ੍ਹੀ ਅਤੇ ਨਦੀ ਵਿੱਚ ਉਤਰੇ। ਇਸ ਤੋਂ ਬਾਅਦ ਇਕ-ਇਕ ਕਰਕੇ ਜੇਸੀਬੀ ਦੀ ਛੱਤ 'ਤੇ ਬੈਠੇ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਿਸ਼ਨ ਕਰੀਬ 5 ਘੰਟੇ ਤੱਕ ਚੱਲਿਆ। ਦੇਰ ਰਾਤ ਇਸ ਨੂੰ ਕਾਮਯਾਬੀ ਮਿਲੀ।