ਆਨੰਦ ਮਹਿੰਦਰਾ ਨੇ ਕੌਮਾਂਤਰੀ ਮਾਂ ਦਿਵਸ 'ਤੇ ਇਡਲੀ ਅੰਮਾ ਨੂੰ ਤੋਹਫ਼ੇ ਵਿਚ ਦਿੱਤਾ ਨਵਾਂ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਰੁਪਏ ਵਿਚ ਇਡਲੀ ਵੇਚਦੀ ਹੈ ਇਹ ਬਜ਼ੁਰਗ ਮਾਤਾ

Anand Mahindra presents new house to Imli Amma on International Mother's Day

 

ਨਵੀਂ ਦਿੱਲੀ:  ਉਦਯੋਗਪਤੀ ਆਨੰਦ ਮਹਿੰਦਰਾ ਨੇ ਮਾਂ ਦਿਵਸ 'ਤੇ ਇਡਲੀ ਅੰਮਾ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਹੈ। 85 ਸਾਲਾ ਇਡਲੀ ਅੰਮਾ, ਜੋ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਆਪਣੇ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਹੋਰਾਂ ਨੂੰ ਸਿਰਫ਼ ਇੱਕ ਰੁਪਏ ਵਿੱਚ ਇਡਲੀ ਖੁਆਉਂਦੀ ਹੈ। ਇਡਲੀ ਅੰਮਾ ਦਾ ਅਸਲੀ ਨਾਂ ਐੱਮ. ਕਮਲਾਥਲ ਹੈ। ਉਹ ਕਰੀਬ ਤਿੰਨ ਸਾਲਾਂ ਤੋਂ ਇਹ ਕੰਮ ਕਰ ਰਹੀ ਹੈ।

 

 

 

 

ਦਰਅਸਲ, ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਮਦਰਸ ਡੇ 'ਤੇ ਇਡਲੀ ਅੰਮਾ ਨੂੰ  ਤੋਹਫਾ  ਵਜੋਂ ਘਰ ਦਿੱਤਾ ਹੈ। ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਲਿਖਿਆ, 'ਮਦਰਸ ਡੇ 'ਤੇ ਇਡਲੀ ਅੰਮਾ ਨੂੰ ਤੋਹਫੇ 'ਚ ਦੇਣ ਲਈ ਸਮੇਂ 'ਤੇ ਘਰ ਦਾ ਨਿਰਮਾਣ ਪੂਰਾ ਕਰਨ ਲਈ ਸਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਇਡਲੀ ਅੰਮਾ ਮਾਂ ਦੇ ਗੁਣਾਂ ,ਪਾਲਣ ਪੋਸ਼ਣ, ਦੇਖਭਾਲ ਅਤੇ ਨਿਰਸਵਾਰਥ ਭਾਵਨਾ ਦਾ ਰੂਪ ਹੈ। ਉਨ੍ਹਾਂ ਅਤੇ ਉਨ੍ਹਾਂ ਦੇ ਕੰਮ ਦਾ ਸਮਰਥਨ ਕਰਨ ਦੇ ਯੋਗ ਹੋਣਾ ਸਾਡਾ ਸਨਮਾਨ ਹੈ। ਤੁਹਾਨੂੰ ਸਾਰਿਆਂ ਨੂੰ ਮਾਂ ਦਿਵਸ ਦੀਆਂ ਮੁਬਾਰਕਾਂ।

 

 

 

ਦੱਸ ਦੇਈਏ ਕਿ ਆਨੰਦ ਮਹਿੰਦਰਾ ਨੇ ਇਸ ਤੋਂ ਪਹਿਲਾਂ ਵੀ ਇਡਲੀ ਅੰਮਾ ਦਾ ਵੀਡੀਓ ਸ਼ੇਅਰ ਕੀਤੀ ਸੀ। ਫਿਰ ਉਸ ਨੇ ਇਡਲੀ ਅੰਮਾ ਨੂੰ ਗੈਸ ਚੁੱਲ੍ਹਾ ਦੇਣ ਦੀ ਗੱਲ ਕੀਤੀ। ਜਦੋਂ ਇਡਲੀ ਅੰਮਾ ਮਹਿੰਦਰਾ ਦੀ ਟੀਮ ਨੂੰ ਮਿਲੀ ਤਾਂ ਉਸਨੇ ਘਰ ਦੀ ਇੱਛਾ ਜ਼ਾਹਰ ਕੀਤੀ।

 

ਮਹਿੰਦਰਾ ਦੀ ਟੀਮ ਨੇ ਇਸ 'ਤੇ ਕੰਮ ਕੀਤਾ। ਪਹਿਲਾਂ ਮਕਾਨ ਬਣਾਉਣ ਲਈ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ। ਫਿਰ ਮਹਿੰਦਰਾ ਲਾਈਫਸਪੇਸ ਨੇ ਘਰ ਦਾ ਕੰਮ ਕਰਵਾਇਆ। ਆਨੰਦ ਮਹਿੰਦਰਾ ਨੇ ਅੱਜ ਮਾਂ ਦਿਵਸ 'ਤੇ ਇਡਲੀ ਅੰਮਾ ਦੇ ਘਰ ਦੀ ਇੱਛਾ ਪੂਰੀ ਕੀਤੀ ਅਤੇ ਉਨ੍ਹਾਂ ਦੀ ਟੀਮ ਨੂੰ ਇਡਲੀ ਅੰਮਾ ਦੇ ਘਰ ਵਿਤ ਪ੍ਰਵੇਸ਼ ਕੀਤਾ। ਇਡਲੀ ਅੰਮਾ ਦੇ ਇਸ ਨਵੇਂ ਘਰ ਵਿੱਚ ਇੱਕ ਖਾਸ ਰਸੋਈ ਵੀ ਹੈ।