ਕੇਰਲ: ਗਾਹਕ ਨੇ ਮੰਗਵਾਏ ਪਰੌਂਠੇ ਤਾਂ ਵਿਚੋਂ ਨਿਕਲੀ ਸੱਪ ਦੀ ਕੁੰਜ, ਹੋਟਲ ਕੀਤਾ ਬੰਦ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹੋਟਲ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ

Kerala Family Finds Snake Skin in Parotta Ordered from Hotel

 

ਤਿਰੂਵਨੰਤਪੁਰਮ - ਕੇਰਲ ਤੋਂ ਇਕ ਅਜਿਹੀ ਘਟਨਾ ਸਾਹਮਣਏ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ ਤਿਰੂਵਨੰਤਪੁਰਮ ਦੇ ਨੇਦੁਮੰਗੜ ਵਿਚ ਇੱਕ ਹੋਟਲ ਨੂੰ ਭੋਜਨ ਸੁਰੱਖਿਆ ਅਧਿਕਾਰੀਆਂ ਦੁਆਰਾ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇੱਕ ਗਾਹਕ ਵੱਲੋਂ ਜੋ ਖਾਣਾ ਉਸ ਹੋਟਲ ਵਿਚੋਂ ਮੰਗਵਾਇਆ ਗਿਆ ਸੀ ਉਸ ਵਿਚੋਂ ਸੱਪ ਦੀ ਕੁੰਝ ਪਾਈ ਗਈ ਹੈ। ਘਟਨਾ ਵੀਰਵਾਰ 5 ਮਈ ਦੀ ਹੈ, ਜਦੋਂ ਇਕ ਔਰਤ ਚੰਦਮੁੱਕੂ ਦੀ ਦੁਕਾਨ ਤੋਂ ਪਰੌਂਠਾ ਖਰੀਦ ਕੇ ਆਈ ਸੀ। ਅਨਿਲ ਕੁਮਾਰ, ਭੋਜਨ ਸੁਰੱਖਿਆ ਦੇ ਸਹਾਇਕ ਕਮਿਸ਼ਨਰ, ਤਿਰੂਵਨੰਤਪੁਰਮ ਨੇ TNM ਨੂੰ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹੋਟਲ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। 

 

ਖਬਰਾਂ ਮੁਤਾਬਕ ਪ੍ਰਿਆ ਨਾਂ ਦੀ ਔਰਤ ਅਤੇ ਉਸ ਦੀ ਬੇਟੀ ਨੇ ਦੁਪਹਿਰ ਦੇ ਖਾਣੇ ਲਈ ਦੋ ਪਰਾਂਠੇ ਖਰੀਦੇ ਸਨ, ਜਿਨ੍ਹਾਂ 'ਚੋਂ ਇਕ ਬੇਟੀ ਨੇ ਖਾ ਲਿਆ ਅਤੇ ਮਾਂ ਨੇ ਦੂਜਾ ਖਾਣਾ ਸ਼ੁਰੂ ਕਰ ਹੀ ਕੀਤਾ ਸੀ ਕਿ ਉਸ ਵਿਚੋਂ ਸੱਪ ਦੀ ਕੁੰਝ ਨਿਕਲੀ। ਜਦੋਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਫੂਡ ਸੇਫਟੀ ਅਫ਼ਸਰਾਂ ਨੂੰ ਨਿਰਦੇਸ਼ ਦਿੱਤਾ ਤਾਂ ਉਨ੍ਹਾਂ ਨੇ ਦੁਕਾਨ ਦਾ ਨਿਰੀਖਣ ਕੀਤਾ ਅਤੇ ਇਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤਾ। ਫੂਡ ਅਧਿਕਾਰੀਆਂ ਨੇ ਕਿਹਾ ਕਿ ਸੂਚਨਾ ਮਿਲਣ 'ਤੇ ਅਸੀਂ ਤੁਰੰਤ ਹੋਟਲ ਦਾ ਮੁਆਇਨਾ ਕੀਤਾ। ਹੋਟਲ ਵਿਚ ਮਾੜੀ ਹਾਲਤ ਵਿਚ ਕੰਮ ਕੀਤਾ ਜਾ ਰਿਹਾ ਸੀ। ਰਸੋਈ ਵਿਚ ਲੋੜੀਂਦੀ ਰੌਸ਼ਨੀ ਨਹੀਂ ਸੀ ਅਤੇ ਬਾਹਰ ਕੂੜਾ ਪਿਆ ਸੀ। ਹੋਟਲ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।