ਹਿਮਾਚਲ ਪ੍ਰਦੇਸ਼ 'ਚ 3 ਇੰਚ ਚੱਕ ਬਰਫ਼ਬਾਰੀ, 150 ਤੋਂ ਵੱਧ ਸ਼ਰਧਾਲੂ ਬਰਫ਼ਬਾਰੀ 'ਚ ਫਸੇ
ਅਚਾਨਕ ਅਸਮਾਨ 'ਚ ਬੱਦਲ ਬਣ ਆਏ ਅਤੇ 9 ਵਜੇ ਤੋਂ ਬਾਅਦ ਬਰਫ਼ਬਾਰੀ ਸ਼ੁਰੂ ਹੋ ਗਈ, ਜੋ ਕਰੀਬ ਡੇਢ ਘੰਟੇ ਤੱਕ ਹੋਈ।
Snowfall
ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਤਿੰਨ ਇੰਚ ਤੱਕ ਬਰਫ਼ਬਾਰੀ ਹੋਈ। ਸੈਰ-ਸਪਾਟਾ ਅਤੇ ਧਾਰਮਿਕ ਚੂੜਧਾਰ 'ਚ ਮੌਸਮ ਵਾਰ-ਵਾਰ ਬਦਲ ਰਿਹਾ ਹੈ। ਬੀਤੇ ਦਿਨ ਚੂੜਧਾਰ 'ਚ ਸਵੇਰੇ 8 ਵਜੇ ਤੱਕ ਮੌਸਮ ਪੂਰੀ ਤਰ੍ਹਾਂ ਸਾਫ਼ ਸੀ। ਧੁੱਪ ਨਿਕਲੀ ਹੋਈ ਸੀ ਪਰ ਅਚਾਨਕ ਅਸਮਾਨ 'ਚ ਬੱਦਲ ਬਣ ਆਏ ਅਤੇ 9 ਵਜੇ ਤੋਂ ਬਾਅਦ ਬਰਫ਼ਬਾਰੀ ਸ਼ੁਰੂ ਹੋ ਗਈ, ਜੋ ਕਰੀਬ ਡੇਢ ਘੰਟੇ ਤੱਕ ਹੋਈ।
ਇਸ ਦੌਰਾਨ ਚੂੜਧਾਰ 'ਚ ਤਿੰਨ ਇੰਚ ਤੱਕ ਤਾਜ਼ਾ ਬਰਫ਼ਬਾਰੀ ਹੋਈ। ਬਰਫ਼ਬਾਰੀ ਤੋਂ ਬਾਅਦ ਚੂੜਧਾਰ ਦਾ ਤਾਪਮਾਨ 2 ਡਿਗਰੀ ਸੈਲਸੀਅਤ ਪਹੁੰਚ ਗਿਆ, ਜਿਸ ਕਾਰਨ ਚੂੜਧਾਰ 'ਚ ਠੰਡ ਦਾ ਪ੍ਰਕੋਪ ਕਾਫ਼ੀ ਵਧ ਗਿਆ। ਸ਼ਨੀਵਾਰ ਦੇਰ ਰਾਤ ਤੱਕ ਚੂੜਧਾਰ ਤੋਂ ਪਹੁੰਚੇ ਕਰੀਬ 150 ਤੋਂ ਵੱਧ ਸ਼ਰਧਾਲੂ ਬਰਫ਼ਬਾਰੀ ਕਾਰਨ ਸਵੇਰੇ ਕਰੀਬ 11 ਵਜੇ ਤੱਕ ਉੱਥੇ ਹੀ ਫਸੇ ਰਹੇ। ਮੌਸਮ ਸਾਫ਼ ਹੋਣ ਤੋਂ ਬਾਅਦ ਹੀ ਸ਼ਰਧਾਲੂਆਂ ਨੂੰ ਉੱਥੋਂ ਰਵਾਨਾ ਕੀਤਾ ਗਿਆ।