Gujarat Booth Capturing : ਬੀਜੇਪੀ ਨੇਤਾ ਦੇ ਬੇਟੇ ਨੇ ਕੀਤੀ ਬੂਥ ਕੈਪਚਰਿੰਗ, ਲਾਈਵ ਸਟ੍ਰੀਮਿੰਗ 'ਤੇ ਕਿਹਾ- 'EVM ਮੇਰੇ ਪਿਤਾ ਦੀ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਮੁੜ ਵੋਟਿੰਗ ਦੀ ਕੀਤੀ ਮੰਗ

Vijay bhabor

Gujarat Booth Capturing : ਲੋਕ ਸਭਾ ਚੋਣਾਂ 2024 'ਚ ਤੀਜੇ ਪੜਾਅ ਦੀ ਵੋਟਿੰਗ ਦੌਰਾਨ ਇੱਕ ਭਾਜਪਾ ਨੇਤਾ ਦੇ ਪੁੱਤਰ ਨੇ ਗੁਜਰਾਤ ਦੇ ਮਹਿਸਾਗਰ ਜ਼ਿਲ੍ਹੇ ਵਿੱਚ ਬੂਥ ਕੈਪਚਰਿੰਗ ਕੀਤੀ। ਇਸ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਕਰ ਦਿੱਤਾ ਗਿਆ। ਮਾਮਲਾ ਮਹੀਸਾਗਰ ਦੇ ਦਾਹੋਦ ਲੋਕ ਸਭਾ ਹਲਕੇ ਦਾ ਹੈ। 

ਵੀਡੀਓ ਵਿੱਚ ਵਿਜੇ ਭਬੋਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਈਵੀਐਮ ਤਾਂ ਆਪਣੇ ਬਾਪ ਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਦਾਹੋਦ ਸੀਟ ਤੋਂ ਕਾਂਗਰਸ ਉਮੀਦਵਾਰ ਡਾ. ਪ੍ਰਭਾ ਤਵੀਆਦ ਨੇ ਕੇਸ ਦਰਜ ਕਰਵਾਇਆ ਹੈ। ਚੋਣ ਕਮਿਸ਼ਨ ਨੇ ਇਸ ਮਾਮਲੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਤੋਂ ਰਿਪੋਰਟ ਮੰਗੀ ਹੈ। ਪੁਲਿਸ ਨੇ ਹੁਣ ਤੱਕ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਵੀਡੀਓ 'ਚ ਨਜ਼ਰ ਆ ਰਿਹਾ ਮੁੱਖ ਦੋਸ਼ੀ ਵਿਜੇ ਭੰਬਰ ਫਰਾਰ ਹੈ।

ਵਿਜੇ ਨੇ ਬੂਥ ਕੈਪਚਰਿੰਗ ਦਾ ਸੋਸ਼ਲ ਮੀਡੀਆ 'ਤੇ ਲਾਈਵ ਕੀਤਾ। ਇਸ ਦੌਰਾਨ ਉਹ ਆਪਣੇ ਸਾਥੀਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਦੋਸ਼ੀ ਦਾ ਪਿਤਾ ਦਾਹੋਦ ਦਾ ਜ਼ਿਲਾ ਪ੍ਰਧਾਨ ਰਹਿ ਚੁੱਕਾ ਹੈ। ਜਾਣਕਾਰੀ ਮੁਤਾਬਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਜੇ ਨੇ ਵੀਡੀਓ ਨੂੰ ਡਿਲੀਟ ਕਰ ਦਿੱਤਾ। ਉਦੋਂ ਤੱਕ ਬਹੁਤ ਸਾਰੇ ਲੋਕ ਇਸ ਲਾਈਵ ਨੂੰ ਦੇਖ ਚੁੱਕੇ ਸਨ।

ਕਾਂਗਰਸ ਨੇ ਮੁੜ ਵੋਟਿੰਗ ਦੀ ਕੀਤੀ ਮੰਗ  

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਹੰਗਾਮਾ ਮਚਾ ਦਿੱਤਾ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਵਿਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ ਵੋਟਿੰਗ ਕੀਤੀ। ਅਜਿਹੇ 'ਚ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਇਸ ਬੂਥ 'ਤੇ ਦੁਬਾਰਾ ਵੋਟਿੰਗ ਕਰਵਾਉਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਭਾਜਪਾ ਨੇ ਦਾਹੋਦ ਤੋਂ ਜਸਵੰਤ ਸਿੰਘ ਭਭੋਰ ਨੂੰ ਮੈਦਾਨ 'ਚ ਉਤਾਰਿਆ ਹੈ, ਜਦਕਿ ਕਾਂਗਰਸ ਨੇ ਡਾ. ਪ੍ਰਭਾ ਤਵੀਆਦ ਨੂੰ ਮੈਦਾਨ 'ਚ ਉਤਾਰਿਆ ਹੈ।