ਬਦਮਾਸ਼ਾਂ ਨੇ ਪਰਿਵਾਰ 'ਤੇ ਕੀਤਾ ਹਮਲਾ, 20 ਦਿਨਾਂ ਦੀ ਬੱਚੀ ਦੀ ਮੌਤ
ਬਦਮਾਸ਼ਾਂ ਨੇ ਇੱਥੇ ਦੇ ਮੈਘਾਨੀਨਗਰ ਇਲਾਕੇ 'ਚ ਇੱਕ ਪਰਿਵਾਰ 'ਤੇ ਕੁਝ ਗੁੰਡਿਆਂ ਨੇ ਹਮਲਾ ਕੀਤਾ ਅਤੇ ਇਸ ਹਮਲੇ 'ਚ ਇੱਕ ਛੋਟੀ ਬੱਚੀ ਜਿਸ ਦੀ ਉਮਰ ਸਿਰਫ 20...
gujarat criminal attacked family
 		 		ਅਹਿਮਦਾਬਾਦ : ਬਦਮਾਸ਼ਾਂ ਨੇ ਇੱਥੇ ਦੇ ਮੈਘਾਨੀਨਗਰ ਇਲਾਕੇ 'ਚ ਇੱਕ ਪਰਿਵਾਰ 'ਤੇ ਕੁਝ ਗੁੰਡਿਆਂ ਨੇ ਹਮਲਾ ਕੀਤਾ ਅਤੇ ਇਸ ਹਮਲੇ 'ਚ ਇੱਕ ਛੋਟੀ ਬੱਚੀ ਜਿਸ ਦੀ ਉਮਰ ਸਿਰਫ 20 ਦਿਨ ਸੀ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਹਮਲੇ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਪੁਲਿਸ ਇੰਸਪੈਕਟਰ ਪੀ.ਜੀ. ਮਰਵਿਆ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਮਲਾ ਵੀਰਵਾਰ ਨੂੰ ਹੋਇਆ ਜਦੋਂ ਰਾਤ ਨੂੰ ਲਕਸ਼ਮੀ ਪਾਟਨੀ ਦੇ ਘਰ ਪੰਜ ਬੰਦਿਆਂ ਨੇ ਹਮਲਾ ਕਰ ਦਿਤਾ ਅਤੇ ਉਨ੍ਹਾਂ ਇਸ ਮਾਮਲੇ 'ਚ ਪੁਲਿਸ ਨੇ ਸਤੀਸ਼ ਪਾਟਨੀ ਅਤੇ ਹਿਤੇਸ਼ ਮਾਰਵਾੜੀ ਨੂੰ ਕਤਲ ਅਤੇ ਦੰਗਾ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਹੈ।