ਨਹੀਂ ਰੁਕ ਰਿਹੈ ਪੰਜਾਬ ‘ਚ ਅਵਾਰਾ ਕੁੱਤਿਆਂ ਦਾ ਕਹਿਰ, ਲੁਧਿਆਣਾ ‘ਚ 35 ਜਣੇ ਵੱਢੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ ਆਵਾਰਾ ਕੁੱਤੇ ਕੀਮਤੀ ਮਨੁੱਖੀ ਜਾਨਾਂ ਲਈ ਮੁਸੀਬਤ ਬਣਦੇ ਜਾ ਰਹੇ ਹਨ...

Dog Bite

ਲੁਧਿਆਣਾ: ਦੇਸ਼ ਭਰ ਵਿਚ ਆਵਾਰਾ ਕੁੱਤੇ ਕੀਮਤੀ ਮਨੁੱਖੀ ਜਾਨਾਂ ਲਈ ਮੁਸੀਬਤ ਬਣਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਪੂਰੇ ਦੇਸ਼ ਤੇ ਪੰਜਾਬ ਅਵਾਰਾ ਕੁੱਤਿਆਂ ਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਕੁੱਟਿਆ। ਦੇਸ਼ ਭਰ ਤੇ ਪੰਜਾਬ ਦਾ ਪ੍ਰਸਾਸ਼ਨ ਵੀ ਘੁੰਮ ਰਹੇ ਕੁੱਤਿਆਂ ਅਤੇ ਪਸ਼ੂਆਂ ਨੂੰ ਨੱਥ ਪਾਉਣ 'ਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਅਵਾਰਾ ਕੁੱਤਿਆਂ ਦੇ ਲੋਕਾਂ ਨੂੰ  ਕੱਟਣ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ ਤੇ ਲੋਕਾਂ 'ਚ ਬੇਚੈਨੀ ਫੈਲੀ ਹੋਈ ਹੈ।

ਸ਼ਹਿਰ ਵਿਚ ਅਵਾਰਾ ਕੁੱਤਿਆਂ ਨੇ ਕਹਿਰ ਮਚਾਇਆ ਹੋਇਆ ਹੈ। ਇਨ੍ਹਾਂ ਕੁੱਤਿਆਂ ਨੇ ਵੱਖ ਵੱਖ ਇਲਾਕਿਆਂ ਵਿਚ ਇਕੋ ਦਿਨ 12 ਸਾਲਾ ਬੱਚੇ ਸਮੇਤ 35 ਲੋਕਾਂ ਨੂੰ ਵੱਢਿਆ ਹੈ। ਜਮਾਲਪੁਰ ਇਲਾਕੇ ਵਿਚ ਤਾਂ ਇਨ੍ਹਾਂ ਕੁੱਤਿਆਂ ਨੇ 4 ਸਾਲਾਂ ਦੇ ਬੱਚੇ ਦਾ ਗਲਾ ਹੀ ਨੋਚ ਲਿਆ ਅਤੇ ਉਸ ਦੇ ਸਿਰ ‘ਤੇ ਵੀ ਦੰਦ ਮਾਰ ਦਿੱਤੇ ਹਨ। ਇਸ ਬਾਰੇ ਜਮਾਲਪੁਰ ਦੇ ਤੀਰਥ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 4 ਸਾਲਾ ਬੇਟਾ ਗੁਰਨੂਰ ਸਿੰਘ ਗਲੀ ਵਿਚ ਖੇਡ ਰਿਹਾ ਸੀ ਕਿ ਅਚਾਨਕ ਉਸ ਦੇ ਚੀਕਾਂ ਮਾਰਨ ਦੀ ਆਵਾਜ਼ ਆਈ।

ਜਦੋਂ ਉਨ੍ਹਾਂ ਘਰ ਬਾਹਰ ਆ ਕੇ ਦੇਖਿਆ ਤਾਂ ਇਕ ਅਵਾਰਾ ਕੁੱਤੇ ਨੇ ਗੁਰਨੂਰ ਦੇ ਸਿਰ ਨੂੰ ਜਵਾੜੇ ਵਿਚ ਫੜ੍ਹਿਆ ਹੋਇਆ ਸੀ। ਲੋਕਾਂ ਨੇ ਕੁੱਤੇ ਨੂੰ ਲਾਠੀਆਂ ਨਾਲ ਮਾਰਿਆਂ ਤਾਂ ਉਹ ਭੱਜ ਗਿਆ। ਇਸੇ ਤਰ੍ਹਾਂ ਸਲੇਮ ਟਾਬਰੀ ਦਾ ਹਰਮਿੰਦਰ ਸਿੰਗ ਨੂੰ ਗੱਡੀ ਹੇਠਾਂ ਬੈਠੇ ਕੁੱਤੇ ਨੇ ਬੁਰੀ ਤਰ੍ਹਾਂ ਪੈਰ ਉਤੇ ਵੱਢ ਲਿਆ। ਬਸਤੀ ਜੋਧੇਵਾਲ ਸਥਿਤ ਅਟਲ ਨਗਰ ਦੇ ਹਰਦੀਪ ਸਿੰਘ ‘ਤਾ ਕੂੜੇ ਦੇ ਢੇਰ ‘ਤੇ ਬੈਠੇ ਕੁੱਤਿਆਂ ਨੇ ਧਾਵਾ ਬੋਲ ਦਿੱਤਾ। ਗੱਲ ਕੀ, ਅਵਾਰਾ ਕੁੱਤੇ ਆਮ ਜਨਤਾ ਲਈ ਲਗਾਤਾਰ ਖ਼ਤਰਾ ਬਣ ਰਹੇ ਹਨ ਪਰ ਪ੍ਰਸ਼ਾਸਨ ਵੱਲ ਇਨ੍ਹਾਂ ਦਾ ਕੋਈ ਧਿਆਨ ਨਹੀਂ ਜਾ ਰਿਹਾ ਹੈ।