ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੈਟਰੋਲ-ਡੀਜਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਸਿਲਸਿਲਾ ਲਗਾਤਾਰ ਤੀਸਰੇ ਦਿਨ ਸ਼ਨੀਵਾਰ ਨੂੰ ਵੀ ਜਾਰੀ ਰਿਹਾ।

Petrol-diesel rates cut again on Saturday

ਨਵੀਂ ਦਿੱਲੀ  : ਪੈਟਰੋਲ-ਡੀਜਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਸਿਲਸਿਲਾ ਲਗਾਤਾਰ ਤੀਸਰੇ ਦਿਨ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਤੇਲ ਕੰਪਨੀਆਂ ਨੇ ਪੈਟਰੋਲ ਦੇ ਮੁੱਲ ਵਿਚ ਦਿੱਲੀ, ਮੁੰਬਈ ਅਤੇ ਕੋਲਕਾਤਾ ਵਿਚ 22 ਪੈਸੇ ਜਦੋਂ ਕਿ ਚੇਂਨਈ ਵਿੱਚ 23 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਉਥੇ ਹੀ ਡੀਜ਼ਲ ਦੇ ਭਾਅ ਦਿੱਲੀ ਅਤੇ ਕੋਲਕਾਤਾ ਵਿਚ 25 ਪੈਸੇ ਜਦੋਂ ਕਿ ਮੁੰਬਈ ਅਤੇ ਚੇਨਈ ਦੋਵਾਂ ਵਿਚ 27 ਪੈਸੇ ਘੱਟ ਗਏ ਹਨ।

ਅੱਜ ਹੋਈ ਕਟੌਤੀ ਤੋਂ ਬਾਅਦ ਨਵੀਂ ਦਿੱਲੀ ਵਿਚ ਹੁਣ ਪੈਟਰੋਲ 70.72 ਰੁਪਏ ਪ੍ਰਤੀ ਲੀਟਰ ਜਦੋਂ ਕਿ ਡੀਜ਼ਲ 65.65 ਰੁਪਏ ਪ੍ਰਤੀ ਲੀਟਰ ਵਿਚ ਵੇਚਿਆ ਜਾ ਰਿਹਾ ਹੈ।  ਇਸ ਸਾਲ ਪੈਟਰੋਲ 18 ਫਰਵਰੀ ਤੇ ਡੀਜ਼ਲ 17 ਜਨਵਰੀ ਦੇ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਟਿਕਿਆ ਹੋਇਆ ਹੈ। ਦੋ ਦਿਨਾਂ ਵਿੱਚ ਪੈਟਰੋਲ 29 ਪੈਸੇ ਜਦਕਿ ਡੀਜ਼ਲ 67 ਪੈਸੇ ਸਸਤਾ ਹੋਇਆ ਹੈ। ਤੇਲ ਦੀਆਂ ਕੀਮਤਾਂ 'ਤੇ ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਮੋਦੀ ਸਰਕਾਰ ਲਈ ਇਹ ਕੁਝ ਰਾਹਤ ਵਾਲੀ ਗੱਲ ਹੈ।