ਖ਼ਾਲਿਸਤਾਨੀਆਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਅਤਿਵਾਦੀ ਵਿਰੋਧੀ ਦਸਤੇ ਏਟੀਐਸ ਨੇ ਖ਼ਾਲਿਸਤਾਨੀ ਦਹਿਸ਼ਤਗਰਦਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਸ਼ਖ਼ਸ ਨੂੰ ਹਾਪੁੜ ਜ਼ਿਲ੍ਹੇ

File Photo

ਲਖਨਊ, 7 ਜੂਨ  : ਯੂਪੀ ਦੇ ਅਤਿਵਾਦੀ ਵਿਰੋਧੀ ਦਸਤੇ ਏਟੀਐਸ ਨੇ ਖ਼ਾਲਿਸਤਾਨੀ ਦਹਿਸ਼ਤਗਰਦਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਸ਼ਖ਼ਸ ਨੂੰ ਹਾਪੁੜ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਏਟੀਐਸ ਦੇ ਅਪਰ ਡੀਜੀਪੀ ਧਰੁਵ ਕਾਂਤ ਠਾਕੁਰ ਨੇ ਦਸਿਆ ਕਿ ਖ਼ਾਲਿਸਤਾਨੀ ਦਹਿਸ਼ਤਗਰਦਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਜਾਵੇਦ ਮੇਰਠ ਦੇ ਕਿਠੌਰ ਦਾ ਰਹਿਣ ਵਾਲਾ ਹੈ। ਪੁਲਿਸ ਉਸ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਅਸਲੇ ਦੀ ਸਪਲਾਈ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੂੰ ਜਾਵੇਦ ਦੀ ਕਈ ਦਿਨਾਂ ਤੋਂ ਭਾਲ ਸੀ।

ਖ਼ਾਲਿਸਤਾਨੀ ਮੁਹਿੰਮ ਦੇ ਮਾਮਲੇ ਵਿਚ ਪਛਮੀ ਯੂਪੀ ਵਿਚ ਪਹਿਲਾਂ ਵੀ ਕਈ ਅਤਿਵਾਦੀ ਫੜ ਜਾ ਚੁਕੇ ਹਨ। ਏਟੀਐਸ ਦੇ ਸੂਤਰਾਂ ਮੁਤਾਬਕ ਦਸਤੇ ਦੀ ਟੀਮ ਨੇ ਜਾਵੇਦ ਦੀ ਗ੍ਰਿਫ਼ਤਾਰੀ ਦੀ ਸੂਚਨਾ ਪੰਜਾਬ ਪੁਲਿਸ ਨੂੰ ਦੇ ਦਿਤੀ ਹੈ। ਛੇਤੀ ਹੀ ਪੰਜਾਬ ਪੁਲਿਸ ਦੀ ਟੀਮ ਲਖਨਊ ਪਹੁੰਚ ਕੇ ਜਾਵੇਦ ਨੂੰ ਅਪਣੇ ਨਾਲ ਲੈ ਕੇ ਜਾਵੇਗੀ। ਦਰਅਸਲ ਯੂਪੀ ਏਟੀਐਸ ਨੂੰ ਅੰਮ੍ਰਿਤਸਰ ਦੇ ਵਿਸ਼ੇਸ਼ ਦਸਤੇ ਨੇ ਖ਼ੁਫ਼ੀਆ ਸੂਚਨਾ ਦਿਤੀ ਸੀ।     (ਏਜੰਸੀ)